ਅਗਰਤਲਾ (ਭਾਸ਼ਾ)– ਤ੍ਰਿਪੁਰਾ ਦੇ ਖੋਵਈ ਜ਼ਿਲ੍ਹੇ ਵਿਚ ਸ਼ਨੀਵਾਰ ਤੜਕੇ ਇਕ ਔਰਤ ਨੇ ਆਪਣੇ 50 ਸਾਲਾ ਪਤੀ ਦਾ ਸਿਰ ਵੱਢ ਦਿੱਤਾ ਅਤੇ ਖੂਨ ਨਾਲ ਲੱਥਪੱਥ ਸਿਰ ਨੂੰ ਪਲਾਸਟਿਕ ਦੀ ਥੈਲੀ ਵਿਚ ਪਰਿਵਾਰ ਦੇ ਮੰਦਰ ਵਿਚ ਰੱਖ ਦਿੱਤਾ। ਖੋਵਈ ਦੇ ਪੁਲਸ ਸੁਪਰਡੈਂਟ ਭਾਨੂਪਦ ਚੱਕਰਵਰਤੀ ਨੇ ਕਿਹਾ ਕਿ ਕਤਲ ਦੇ ਪਿੱਛੇ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗਾ। ਇਸ ਜੋੜੇ ਦੇ ਵੱਡੇ ਬੇਟੇ ਨੇ ਕਿਹਾ ਕਿ ਉਸ ਦੀ ਮਾਂ ਵਿਚ ਹਾਲ ਹੀ 'ਚ ਇਕ ਮਨੋਵਿਗਿਆਨਕ ਵਿਕਾਰ ਵਿਕਸਿਤ ਹੋ ਗਿਆ ਸੀ ਅਤੇ ਇਕ ਸਥਾਨਕ ਤਾਂਤ੍ਰਿਕ ਵੱਲੋਂ ਉਸ ਦਾ ਇਲਾਜ ਕੀਤਾ ਗਿਆ ਸੀ।
ਜ਼ਿਲ੍ਹੇ ਦੇ ਇੰਦਰਾ ਕਾਲੋਨੀ ਪਿੰਡ ’ਚ ਸਥਿਤ ਮਕਾਨ ’ਚੋਂ 42 ਸਾਲਾ ਇਸ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਉੱਥੇ ਆਪਣੇ ਪਤੀ ਰਵਿੰਦਰ ਤਾਂਤੀ ਤੇ 2 ਨਾਬਾਲਿਗ ਬੇਟਿਆਂ ਨਾਲ ਰਹਿ ਰਹੀ ਸੀ। ਰਵਿੰਦਰ ਦਿਹਾੜੀ ਮਜ਼ਦੂਰ ਸੀ।
ਇਹ ਵੀ ਪੜ੍ਹੋ : ਵਿਆਹ ਦੇ ਅਗਲੇ ਦਿਨ ਮਿਲਿਆ ਪਤਨੀ ਦੇ ਰੇਪ ਦਾ ਵੀਡੀਓ, ਪਤੀ ਨੇ ਅਪਣਾਉਣ ਤੋਂ ਕੀਤਾ ਇਨਕਾਰ
ਔਰਤ ਦੇ ਵੱਡੇ ਬੇਟੇ ਨੇ ਕਿਹਾ,‘‘ਮੇਰੀ ਮਾਂ ਹਮੇਸ਼ਾ ਤੋਂ ਸ਼ਾਕਾਹਾਰੀ ਰਹੀ ਹੈ ਪਰ ਕੱਲ ਰਾਤ ਉਸ ਨੇ ਚਿਕਨ ਖਾਧਾ ਸੀ ਅਤੇ ਅਸੀਂ ਸਭ ਸੌਂ ਗਏ। ਅਚਾਨਕ ਮੈਨੂੰ ਜਾਗ ਆਈ ਤਾਂ ਵੇਖਿਆ ਕਿ ਪਿਤਾ ਦਾ ਸਿਰ ਵੱਢ ਦਿੱਤਾ ਗਿਆ ਸੀ। ਮਾਂ ਨੂੰ ਖੂਨ ਨਾਲ ਲੱਥਪੱਥ ਇਕ ਤੇਜ਼ਧਾਰ ਹਥਿਆਰ ਦੇ ਨਾਲ ਖੜ੍ਹੀ ਵੇਖ ਕੇ ਮੈਂ ਹੈਰਾਨ ਹੋ ਗਿਆ। ਜਦੋਂ ਅਸੀਂ ਰੌਲਾ ਪਾਇਆ ਤਾਂ ਉਹ ਕਮਰੇ ’ਚੋਂ ਬਾਹਰ ਨਿਕਲੀ ਅਤੇ ਮੇਰੇ ਪਿਤਾ ਦਾ ਸਿਰ ਸਾਡੇ ਮੰਦਰ ਵਿਚ ਰੱਖ ਦਿੱਤਾ।’’ ਐੱਸ.ਪੀ. ਨੇ ਦੱਸਿਆ,''ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਕਮਰੇ 'ਚ ਬੰਦ ਕਰ ਲਿਆ, ਜਿੱਥੋਂ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅਸੀਂ ਲਾਸ਼ ਬਰਾਮਦ ਕਰ ਲਈ ਹੈ।'' ਉਨਾਂ ਕਿਹਾ ਕਿ ਫੋਰੈਂਸਿਕ ਟੀਮ ਨੇ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਹੈ ਅਤੇ ਸਬੂਤ ਜੁਟਾਏ ਹਨ। ਦੋਸ਼ੀ ਦੀ ਮਾਨਸਿਕ ਬੀਮਾਰੀ ਬਾਰੇ ਚਕਰਵਰਤੀ ਨੇ ਕਿਹਾ ਕਿ ਉਹ ਡਾਕਟਰ ਦੀ ਰਿਪੋਰਟ ਦੇ ਬਿਨਾਂ ਉਸ 'ਤੇ ਟਿੱਪਣੀ ਨਹੀਂ ਕਰ ਸਕਦੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਚੋਣ ਕਮਿਸ਼ਨ ਨੇ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ, ਬੰਗਾਲ-ਮਹਾਰਾਸ਼ਟਰ ਸਮੇਤ ਚਾਰ ਸੂਬਿਆਂ 'ਚ ਇਸ ਦਿਨ ਹੋਵੇਗੀ ਵੋਟਿੰਗ
NEXT STORY