ਰਾਏਸੇਨ (ਭਾਸ਼ਾ)- ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ 'ਚ ਹਸਪਤਾਲ ਲਿਜਾਂਦੇ ਸਮੇਂ 24 ਸਾਲਾ ਔਰਤ ਨੇ ਐਂਬੂਲੈਂਸ 'ਚ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਕਿਹਾ ਕਿ ਪਿਪਲੀਆ ਗੋਲੀ ਪਿੰਡ ਦੀ ਜੋਤੀ ਬਾਈ ਨੂੰ ਸ਼ੁੱਕਰਵਾਰ ਸ਼ਾਮ ਢਿੱਡ ਦਰਦ ਦੀ ਸ਼ਿਕਾਇਤ ਤੋਂ ਬਾਅਦ ਪਹਿਲੇ ਗੋਹਰਗੰਜ ਸਿਹਤ ਕੇਂਦਰ ਲਿਜਾਇਆ ਗਿਆ।
ਬਾਅਦ 'ਚ ਹਾਲਤ ਵਿਗੜਨ 'ਤੇ ਉਸ ਨੂੰ ਸਰਕਾਰੀ ਐਂਬੂਲੈਂਸ ਸੇਵਾ ਤੋਂ ਭੋਪਾਲ ਦੇ ਸਰਕਾਰੀ ਸੁਲਤਾਨੀਆ ਹਸਪਤਾਲ ਭੇਜਣ ਲਈ ਕਿਹਾ ਗਿਆ। ਐਂਬੂਲੈਂਸ 'ਚ ਔਰਤ ਨਾਲ ਗਏ ਡਾ. ਸੰਦੀਪ ਮਾਰਨ ਨੇ ਕਿਹਾ ਕਿ ਯਾਤਰਾ ਦੌਰਾਨ ਔਰਤ ਨੂੰ ਦਰਦ ਸ਼ੁਰੂ ਹੋਈ ਅਤੇ ਉਸ ਨੇ ਭੋਪਾਲ ਤੋਂ ਕਰੀਬ 20 ਕਿਲੋਮੀਟਰ ਦੂਰ ਮੰਡੀਦੀਪ ਕੋਲ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਮਾਰਨ ਨੇ ਕਿਹਾ ਕਿ ਮਾਂ ਅਤੇ ਉਸ ਦੇ ਤਿੰਨ ਨਵਜੰਮੇ ਮੁੰਡਿਆਂ ਨੂੰ ਸੁਲਤਾਨੀਆ ਹਸਪਤਾਲ ਲਿਜਾਇਾ ਗਿਆ, ਜਿੱਥੇ ਸਾਰੇ ਸਿਹਤਮੰਦ ਦੱਸੇ ਜਾ ਰਹੇ ਹਨ ਅਤੇ ਡਾਕਟਰਾਂ ਦੀ ਨਿਗਰਾਨੀ 'ਚ ਹਨ।
22 ਫਰਵਰੀ ਨੂੰ ਹੋ ਸਕਦੀ ਹੈ ਦਿੱਲੀ ਮੇਅਰ ਦੀ ਚੋਣ, CM ਕੇਜਰੀਵਾਲ ਨੇ LG ਨੂੰ ਕੀਤੀ ਸਿਫਾਰਿਸ਼
NEXT STORY