ਹਰਦੋਈ (ਵਾਰਤਾ) : ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ 'ਚ ਸ਼ਨੀਵਾਰ ਸ਼ਾਮ ਪੰਪਿੰਗ ਸੈੱਟ ਦੀ ਬੇਲਟ ਵਿਚ ਸਾੜੀ ਫਸਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਟਡਿਯਾਵਾਂ ਥਾਣਾ ਖੇਤਰ ਦੇ ਪਿੰਡ ਗੱਦੀਪੁਰਵਾ ਦੇ ਰਹਿਣ ਵਾਲੇ ਸੂਰਜ ਦੀ ਪਤਨੀ ਵਿਮਲਾ (ਉਮਰ ਲਗਭਗ 35 ਸਾਲ) ਸ਼ਨੀਵਾਰ ਸ਼ਾਮ ਖੇਤ ਵਿਚ ਝੋਨੇ ਦੀ ਪਨੀਰੀ ਲਗਾਉਣ ਦਾ ਕੰਮ ਕਰ ਰਹੀ ਸੀ। ਕੰਮ ਦੌਰਾਨ ਪਿਆਸ ਲੱਗਣ 'ਤੇ ਉਹ ਨੇੜਲੇ ਖੇਤ ਵਿਚ ਲੱਗੇ ਪੰਪਿੰਗ ਸੈੱਟ 'ਤੇ ਪਾਣੀ ਪੀਣ ਗਈ।
ਇਸ ਦੌਰਾਨ ਉਸ ਦੀ ਸਾੜੀ ਪੰਪਿੰਗ ਸੈੱਟ ਦੀ ਚੱਲਦੀ ਬੇਲਟ ਵਿਚ ਫਸ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਮਹਿਲਾ ਦੀਆਂ ਚੀਕਾਂ ਸੁਣ ਕੇ ਨੇੜੇ ਮੌਜੂਦ ਪੇਂਡੂ ਮੌਕੇ 'ਤੇ ਪਹੁੰਚੇ ਤੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ। ਪਰਿਵਾਰ ਵਾਲੇ ਉਸ ਨੂੰ ਐਂਬੂਲੈਂਸ ਰਾਹੀਂ ਕਮਿਊਨਿਟੀ ਹੈਲਥ ਸੈਂਟਰ ਟਡਿਯਾਵਾਂ ਲੈ ਗਏ, ਜਿੱਥੇ ਮੁਢਲੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੈਡੀਕਲ ਕਾਲਜ ਰੈਫਰ ਕਰ ਦਿੱਤਾ।
ਮੈਡੀਕਲ ਕਾਲਜ ਵਿਚ ਇਲਾਜ ਦੌਰਾਨ ਵਿਮਲਾ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਹਸਪਤਾਲ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਤੇ ਪੰਚਨਾਮਾ ਭਰਨ ਤੋਂ ਬਾਅਦ ਐਤਵਾਰ ਨੂੰ ਪੋਸਟਮਾਰਟਮ ਕਰਵਾਇਆ। ਮਹਿਲਾ ਦੀ ਮੌਤ ਨਾਲ ਪਰਿਵਾਰ ਵਿਚ ਕੋਹਰਾਮ ਮਚਿਆ ਹੋਇਆ ਹੈ ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
NEET ਪ੍ਰੀਖਿਆ ਮੌਕੇ PM ਮੋਦੀ ਦਾ ਵੱਡਾ ਫੈਸਲਾ ! 45 ਮਿੰਟ ਏਅਰਪੋਰਟ 'ਤੇ ਰੋਕੀ ਰੱਖਿਆ ਆਪਣਾ ਕਾਫ਼ਲਾ
NEXT STORY