ਦਸੂਹਾ (ਝਾਵਰ)- ਕਰੰਟ ਲੱਗਣ ਕਾਰਨ ਮੁਹੱਲਾ ਫਤਿਹ ਉਲਾਪੁਰ ਦੇ ਇਕ ਗੁੱਜਰ ਦੀਆਂ ਚਾਰ ਮੱਝਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਫਤਿਹ ਉਲਾਪੁਰ ਦੇ ਨਿਵਾਸੀ ਇਕ ਗੁੱਜਰ ਮੱਖਣ ਦੀ ਪਤਨੀ ਰੇਸ਼ਮਾ ਆਪਣੀਆਂ ਚਾਰ ਮੱਝਾਂ ਚਾਰਾਂ ਚਾਰਨ ਲਈ ਸੜਕਾਂ ਤੇ ਖੇਤਾਂ ਵੱਲ ਲਿਜਾ ਰਹੀ ਸੀ ਤਾਂ ਇਸੇ ਦੌਰਾਨ ਬਿਜਲੀ ਦੀ ਤਾਰ ਟੁੱਟਣ ਕਾਰਨ ਇਹ ਚਾਰੇ ਮੱਝਾਂ ਬਿਜਲੀ ਦੇ ਕਰੰਟ ਲੱਗਣ ਨਾਲ ਤੜਫ਼-ਤੜਫ਼ ਕੇ ਮਰ ਗਈਆਂ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਖੇਤਾਂ ਤੋਂ ਪਰਤ ਰਹੇ ਨੌਜਵਾਨ ਨੂੰ ਰਾਹ 'ਚ ਘੇਰ ਕੇ ਮਾਰੀਆਂ ਗੋਲ਼ੀਆਂ
ਇਨ੍ਹਾਂ ਮੱਝਾਂ ਦੇ ਮਾਲਕ ਮੱਖਣ ਨੇ ਦੱਸਿਆ ਕਿ ਉਸ ਦੇ ਕੋਲ ਚਾਰ ਹੀ ਮੱਝਾਂ ਸਨ ਅਤੇ ਇਨ੍ਹਾਂ ਮੱਝਾਂ ਤੇ ਦੁੱਧ ਵੇਚਣ 'ਤੇ ਹੀ ਉਹ ਗੁਜ਼ਾਰਾ ਕਰਦਾ ਸੀ ਅਤੇ ਉਹ ਹੁਣ ਬਹੁਤ ਪਰੇਸ਼ਾਨ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਆਂ ਇਸ ਪਿੰਡ ਦੇ ਹੀ ਰਣਜੀਤ ਸਿੰਘ ਬਾਜਵਾ ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਵੱਲੋਂ ਇਸ ਗੁੱਜਰ ਮੱਖਣ ਨੂੰ ਮੌਕੇ 'ਤੇ 20 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਦਸੂਹਾ ਵਿਖੇ ਰਪਟ ਉਤਾਰ ਦੀ ਦੁਕਾਨ ਦਿੱਤੀ ਗਈ ਹੈ ਅਤੇ ਇਸ ਸਬੰਧੀ ਐੱਸ. ਡੀ. ਐੱਮ. ਦਸੂਹਾ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਗੁੱਜਰ ਦੀ ਵੱਧ ਤੋਂ ਵੱਧ ਆਰਥਿਕ ਮਦਦ ਕਰਵਾਈ ਜਾਏ।
ਇਹ ਵੀ ਪੜ੍ਹੋ: ਪੰਜਾਬ 'ਚ ਇਸ ਵੱਡੇ ਅਫ਼ਸਰ ਦਾ ਤਬਾਦਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡੀ ਵਾਰਦਾਤ! ਖੇਤਾਂ ਤੋਂ ਪਰਤ ਰਹੇ ਨੌਜਵਾਨ ਨੂੰ ਰਾਹ 'ਚ ਘੇਰ ਕੇ ਮਾਰੀਆਂ ਗੋਲ਼ੀਆਂ
NEXT STORY