ਭੋਪਾਲ—ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਪਤੀ ਦੇ 7-8 ਦਿਨ ਤੱਕ ਨਾ ਨਹਾਉਣ ਅਤੇ ਸ਼ੇਵਿੰਗ ਨਾ ਕਰਨ ਤੋਂ ਪ੍ਰੇਸ਼ਾਨ ਇਕ ਔਰਤ ਨੇ ਅਦਾਲਤ ਨੂੰ ਗੁਹਾਰ ਲਗਾ ਕੇ ਤਲਾਕ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ 25 ਸਾਲਾ ਨੌਜਵਾਨ ਅਤੇ 23 ਸਾਲਾ ਔਰਤ ਦਾ ਲਗਭਗ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।ਭੋਪਾਲ ਪਰਿਵਾਰਿਕ ਅਦਾਲਤ ਦੀ ਕਾਉਂਸਲਰ ਸ਼ੈਲ ਅਵਸਥੀ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋੜੇ ਨੇ ਆਪਸੀ ਸਹਿਮਤੀ ਨਾਲ ਤਲਾਕ ਲਈ ਕੋਰਟ 'ਚ ਅਰਜੀ ਦਿੱਤੀ ਹੈ। ਅਦਾਲਤ ਦੇ ਜੱਜ ਆਰ. ਐੱਨ. ਚੰਦ ਨੇ ਹਾਲ ਹੀ 'ਚ ਇਸ ਜੋੜੇ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇ ਉਨ੍ਹਾਂ ਨੂੰ ਤਲਾਕ ਚਾਹੀਦਾ ਹੈ ਤਾਂ ਅਗਲੇ 6 ਮਹੀਨੇ ਤੱਕ ਦੋਹਾਂ ਨੂੰ ਵੱਖ-ਵੱਖ ਰਹਿਣਾ ਹੋਵੇਗਾ।
ਜੱਜ ਸ਼ੈਲ ਅਵਸਥੀ ਨੇ ਦੱਸਿਆ ਕਿ ਔਰਤ ਦਾ ਕਹਿਣਾ ਹੈ ਕਿ ਲਗਾਤਾਰ ਨਾ ਨਹਾਉਣ ਕਾਰਨ ਉਸ ਦੇ ਪਤੀ ਦੇ ਸਰੀਰ ਤੋਂ ਬਦਬੂ ਆਉਂਦੀ ਹੈ ਅਤੇ ਜੇ ਨਹਾਉਣ ਲਈ ਕਿਹਾ ਜਾਂਦਾ ਹੈ ਤਾਂ ਉਹ ਸਰੀਰ ਅਤੇ ਕੱਪੜਿਆਂ 'ਤੇ ਪ੍ਰਫਿਊਮ ਲਗਾ ਕੇ ਇਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਸ਼ੈਲ ਨੇ ਕਿਹਾ ਕਿ ਇਹ ਇਕ ਮਹੀਨਾ ਪੁਰਾਣਾ ਕੇਸ ਹੈ। ਇਸ ਮਾਮਲੇ 'ਚ ਹਿੰਦੂ ਵਿਆਹ ਐਕਟ 13ਬੀ ਆਪਸੀ ਸਹਿਮਤੀ ਨਾਲ ਵਿਆਹ ਦੀ ਧਾਰਾ ਤਹਿਤ ਕੁਟੁੰਬ ਅਦਾਲਤ 'ਚ ਮਾਮਲਾ ਫਾਈਲ ਹੋਇਆ ਹੈ ਅਤੇ ਛੇ ਮਹੀਨੇ ਬਾਅਦ ਇਸ ਜੋੜੀ ਦਾ ਤਲਾਕ ਹੋ ਜਾਵੇਗਾ।
ਪਤਨੀ ਨੇ ਪੈਸੇ ਨਾ ਬਚਾਉਣ ਨੂੰ ਲੈ ਕੇ ਜਤਾਇਆ ਇਤਰਾਜ਼-
ਉਨ੍ਹਾਂ ਨੇ ਕਿਹਾ, '' ਇਸ ਜੋੜੇ ਦੇ ਵਿਆਹ ਨੂੰ ਇੱਕ ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ। ਇਹ ਇੰਟਰਕਾਸਟ ਅਤੇ ਅਰੇਂਜ ਮੈਰਿਜ ਸੀ। ਲੜਕਾ ਸਿੰਧੀ ਸਮਾਜ ਦਾ ਅਤੇ ਲੜਕੀ ਬ੍ਰਾਹਮਣ ਸਮਾਜ ਦੀ ਹੈ। ਇਨ੍ਹਾਂ ਦਾ ਕੋਈ ਬੱਚਾ ਨਹੀਂ ਹੈ। ਲੜਕਾ ਬੈਰਾਗੜ੍ਹ 'ਚ ਦੁਕਾਨ ਚਲਾਉਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਹਿਲਾ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਉਸ ਨੇ ਸਿੰਧੀ ਪਰਿਵਾਰ 'ਚ ਕਿਸ ਤਰ੍ਹਾਂ ਨਾਲ ਉਨ੍ਹਾਂ ਦੇ ਖਾਣ-ਪੀਣ ਅਤੇ ਰਹਿਣ-ਸਹਿਣ 'ਚ ਕੁਝ ਦਿਨਾਂ 'ਚ ਹੀ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਪਰਿਵਾਰ 'ਚ ਆਪਣੇ ਆਪਨੂੰ ਢਾਲ ਨਹੀਂ ਸਕੀ। ਸ਼ੈਲ ਨੇ ਦੱਸਿਆ ਕਿ ਇਸ ਲੜਕੀ ਦਾ ਦੋਸ਼ ਸੀ ਕਿ ਉਸ ਦੇ ਪਤੀ ਦੇ ਘਰ 'ਚ ਸਮਾਨ ਸਹੀ ਤਰੀਕੇ ਨਾਲ ਰੱਖਣ ਦੀ ਬਜਾਏ ਇੱਧਰ ਉੱਧਰ ਖਿਲਰਿਆ ਰਹਿੰਦਾ ਹੈ। ਮਹਿਲਾ ਨੂੰ ਇਸ 'ਤੇ ਵੀ ਇਤਰਾਜ਼ ਹੈ ਕਿ ਉਸ ਦਾ ਪਤੀ ਭਵਿੱਖ ਲਈ ਪੈਸਾ ਨਹੀਂ ਬਚਾ ਰਿਹਾ ਹੈ।
ਕਾਂਗਰਸ ਨੂੰ ਆਪਣਾ ਵੋਟ ਦੇ ਕੇ ਬਰਬਾਦ ਨਾ ਕਰਨ ਲੋਕ : ਮਮਤਾ ਬੈਨਰਜੀ
NEXT STORY