ਲਖਨਊ— ਸਿਆਚਿਨ ਗਲੇਸ਼ੀਅਰ 'ਚ ਦੇਸ਼ ਦੀ ਰੱਖਿਆ ਲਈ ਸਾਡੇ ਜਵਾਨ ਆਪਣੀ ਜਾਨ ਤਲੀ 'ਤੇ ਰੱਖ ਕੇ ਹਰ ਸਮੇਂ ਡਟੇ ਰਹਿੰਦੇ ਹਨ। ਬੀਤੇ ਬੁੱਧਵਾਰ ਭਾਵ 3 ਫਰਵਰੀ ਨੂੰ ਸਿਆਚਿਨ ਗਲੇਸ਼ੀਅਰ 'ਚ ਸਾਡੇ 10 ਜਵਾਨ ਬਰਫ ਹੇਠਾਂ ਜ਼ਿੰਦਾ ਦਫਨ ਹੋ ਗਏ। ਇਨ੍ਹਾਂ 10 ਜਵਾਨਾਂ 'ਚੋਂ ਲਾਂਸ ਨਾਇਕ ਹਨੂੰਮਨਥੱਪਾ ਨੂੰ 6 ਦਿਨਾਂ ਬਾਅਦ ਬਰਫ ਦੇ ਹੇਠੋਂ ਕੱਢਿਆ ਗਿਆ। ਲਾਂਸ ਨਾਇਕ 35 ਫੁੱਟ ਬਰਫ ਦੇ ਪਹਾੜ ਨੂੰ ਸੀਨੇ 'ਤੇ ਚੁੱਕੀ ਜ਼ਿੰਦਗੀ ਦੀ ਜੰਗ ਜਿੱਤ ਗਿਆ। ਲਗਭਗ 6 ਦਿਨ ਬਰਫ ਹੇਠਾਂ ਦੱਬੇ ਰਹੇ ਲਾਂਸ ਨਾਇਕ ਹਨੂੰਮਨਥੱਪਾ ਦੀ ਹਾਲਤ ਬੇਹੱਦ ਨਾਜ਼ੁਕ ਹੈ। ਉਨ੍ਹਾਂ ਦਾ ਦਿੱਲੀ ਦੇ ਆਰਮੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਅਗਲੇ 24 ਘੰਟੇ ਜਵਾਨ ਲਈ ਬਹੁਤ ਅਹਿਮ ਹਨ। ਬਰਫ ਹੇਠਾਂ ਦੱਬੇ ਰਹਿਣ ਕਾਰਨ ਜਵਾਨ ਦੀ ਕਿਡਨੀ ਅਤੇ ਲੀਵਰ 'ਚ ਇੰਫੈਕਸ਼ਨ ਫੈਲ ਚੁੱਕਾ ਹੈ।
ਪੂਰਾ ਦੇਸ਼ ਜਵਾਨ ਦੀ ਸਲਾਮਤੀ ਲਈ ਦੁਆਵਾਂ ਕਰ ਰਿਹਾ ਹੈ। ਜਵਾਨ ਦੀ ਜ਼ਿੰਦਗੀ ਖਾਤਰ ਲਖੀਮਪੁਰ ਖੀਰੀ ਜ਼ਿਲੇ ਦੀ ਇਕ ਔਰਤ ਨੇ ਆਪਣੀ ਕਿਡਨੀ ਦੇਣ ਦੀ ਪੇਸ਼ਕਸ਼ ਕੀਤੀ ਹੈ। ਸਰਿਤਾ ਨਾਂ ਦੀ ਇਸ ਔਰਤ ਨੇ ਕਿਹਾ ਕਿ ਜਦੋਂ ਦੇਸ਼ ਲਈ ਇਕ ਜਵਾਨ ਆਪਣੀ ਜਾਨ ਦੇ ਸਕਦਾ ਹੈ ਤਾਂ ਕੀ ਮੈਂ ਆਪਣੀ ਕਿਡਨੀ ਵੀ ਨਹੀਂ ਦੇ ਸਕਦੀ। ਸਰਿਤਾ ਹਾਊਸ ਵਾਈਫ ਹੈ। ਉਨ੍ਹਾਂ ਦੇ ਪਤੀ ਦੀਪਕ ਪਾਂਡੇ ਇਕ ਪ੍ਰਾਈਵੇਟ ਬੱਸ ਮੈਨੇਜਰ ਹਨ। ਸਰਿਤਾ ਦਾ ਕਹਿਣਾ ਹੈ ਕਿ ਕਿਡਨੀ ਦੇਣ ਦੀ ਇੱਛਾ ਤਾਂ ਉਨ੍ਹਾਂ ਦੇ ਪਤੀ ਸੀ ਪਰ ਉਹ ਆਪਣੇ ਕਈ ਅੰਗ ਪਹਿਲਾਂ ਹੀ ਦਾਨ ਕਰ ਚੁੱਕੇ ਹਨ, ਇਸ ਲਈ ਇਸ ਵਾਰ ਉਸ ਨੂੰ ਇਹ ਮੌਕਾ ਮਿਲਿਆ ਹੈ। ਦੱਸਣ ਯੋਗ ਹੈ ਕਿ ਹਸਪਤਾਲ ਵਿਚ ਜ਼ਿੰਦਗੀ ਦੀ ਜੰਗ ਲੜ ਰਹੇ ਜਵਾਨ ਦੀ ਸਲਾਮਤੀ ਅਤੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਲੋਕ ਕਰ ਰਹੇ ਹਨ।
ਅੱਠ ਧਾਤੂ ਦੀਆਂ 5 ਮੂਰਤੀਆਂ ਬਰਾਮਦ, 2 ਔਰਤਾਂ ਸਮੇਤ ਨੌਂ ਲੋਕਾਂ ਨੂੰ ਕੀਤਾ ਗ੍ਰਿਫਤਾਰ
NEXT STORY