ਨੈਸ਼ਨਲ ਡੈਸਕ - ਅਕਸਰ ਆਮ ਜਨਤਾ, ਮਹਿਲਾਵਾਂ ਨਾਲ ਠੱਗੀ ਦਾ ਮਾਮਲਾ ਦੇਖਣ ਨੂੰ ਮਿਲਦਾ ਹੈ ਅਤੇ ਫਿਰ ਉਹ ਪੁਲਸ ਕੋਲ ਸ਼ਿਕਾਇਤ ਲੈ ਕੇ ਜਾਂਦੇ ਹਨ ਪਰ ਇਥੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਖੁਦ ਮਹਿਲਾ ਪੁਲਸ ਅਧਿਕਾਰੀ ਠੱਗੀ ਦਾ ਸ਼ਿਕਾਰ ਹੋ ਗਈ। ਇਹ ਮਾਮਲਾ ਉੱਤਰ ਪ੍ਰਦੇਸ਼ ਦਾ ਹੈ। ਯੂਪੀ ਦੀ ਤੇਜ਼ ਤਰਾਰ ਮਹਿਲਾ ਡੀ.ਐੱਸ.ਪੀ. ਸ਼੍ਰੇਸ਼ਠਾ ਠਾਕੁਰ ਖੁਦ ਧੋਖਾਧੜੀ ਦਾ ਸ਼ਿਕਾਰ ਹੋ ਗਈ। ਡੀ.ਐੱਸ.ਪੀ. ਸ਼੍ਰੇਸ਼ਠਾ ਠਾਕੁਰ ਨੇ ਆਪਣੇ ਨਾਲ ਹੋਈ ਧੋਖਾਧੜੀ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਇੱਕ ਵਿਅਕਤੀ ਨੇ ਮੈਟ੍ਰੋਮੋਨੀਅਲ ਸਾਈਟ ਦੇ ਜ਼ਰੀਏ ਫਰਜ਼ੀ ਆਈ.ਆਰ.ਐੱਸ. ਅਧਿਕਾਰੀ ਬਣ ਕੇ ਉਸ ਨਾਲ ਵਿਆਹ ਕਰ ਲੱਖਾਂ ਦੀ ਠੱਗੀ ਕੀਤੀ। ਸ਼੍ਰੇਸ਼ਠਾ ਠਾਕੁਰ ਨੂੰ ਲੋਕ ਲੇਡੀ ਸਿੰਘਮ ਵੀ ਕਹਿੰਦੇ ਹਨ। 2012 ਬੈਚ ਦੀ ਪੀ.ਸੀ.ਐੱਸ. ਅਧਿਕਾਰੀ ਸ਼੍ਰੇਸ਼ਠਾ ਠਾਕੁਰ ਇਸ ਸਮੇਂ ਯੂ.ਪੀ. ਦੇ ਸ਼ਾਮਲੀ ਵਿੱਚ ਤਾਇਨਾਤ ਹੈ।
ਕੀ ਹੈ ਪੂਰਾ ਮਾਮਲਾ?
ਸ਼੍ਰੇਸ਼ਠ ਠਾਕੁਰ ਦੀ ਮੁਲਾਕਾਤ ਰੋਹਿਤ ਰਾਜ ਨਾਂ ਦੇ ਆਈ.ਆਰ.ਐੱਸ. ਨਾਲ ਮੈਟ੍ਰੋਮੋਨੀਅਲ ਸਾਈਟ 'ਤੇ ਹੋਈ। ਉਸਨੇ ਆਪਣੇ ਆਪ ਨੂੰ 2008 ਬੈਚ ਦਾ ਆਈ.ਆਰ.ਐੱਸ. ਅਧਿਕਾਰੀ ਦੱਸਿਆ ਅਤੇ ਕਿਹਾ ਕਿ ਉਹ ਰਾਂਚੀ ਵਿੱਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸੀ। ਮਹਿਲਾ ਪੁਲਸ ਅਧਿਕਾਰੀ ਦੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਠੱਗ ਬਾਰੇ ਵੀ ਪੁੱਛਗਿੱਛ ਕੀਤੀ ਸੀ। ਸਾਲ 2008 ਵਿੱਚ, ਰੋਹਿਤ ਰਾਜ ਨਾਮ ਦੇ ਵਿਅਕਤੀ ਨੂੰ ਅਸਲ ਵਿੱਚ ਆਈ.ਆਰ.ਐੱਸ. ਲਈ ਚੁਣਿਆ ਗਿਆ ਸੀ। ਰਾਂਚੀ ਵਿੱਚ ਡਿਪਟੀ ਕਮਿਸ਼ਨਰ ਵਜੋਂ ਉਨ੍ਹਾਂ ਦੀ ਤਾਇਨਾਤੀ ਸਹੀ ਪਾਈ ਗਈ ਸੀ।
ਦਰਅਸਲ, ਇਹ ਸਭ ਕੁਝ ਇਕੋ ਜਿਹੇ ਨਾਮ ਕਾਰਨ ਹੋਇਆ, ਜਿਸ ਦੇ ਜ਼ਰੀਏ ਦੋਸ਼ੀਆਂ ਨੇ ਸ਼੍ਰੇਸ਼ਠਾ ਠਾਕੁਰ ਨਾਲ ਧੋਖਾਧੜੀ ਕੀਤੀ ਸੀ। ਜਾਣਕਾਰੀ ਸਹੀ ਹੋਣ 'ਤੇ ਰੋਹਿਤ ਅਤੇ ਸ਼੍ਰੇਸ਼ਠਾ ਦਾ ਵਿਆਹ ਹੋ ਗਿਆ ਪਰ ਜਦੋਂ ਵਿਆਹ ਤੋਂ ਬਾਅਦ ਸੱਚਾਈ ਸਾਹਮਣੇ ਆਈ ਤਾਂ ਮਹਿਲਾ ਪੁਲਸ ਅਧਿਕਾਰੀ ਦੰਗ ਰਹਿ ਗਈ। ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਆਈ.ਆਰ.ਐੱਸ. ਅਫ਼ਸਰ ਨਹੀਂ ਹੈ ਪਰ ਉਸ ਨੇ ਵਿਆਹ ਨੂੰ ਬਚਾਉਣ ਲਈ ਇਹ ਕੌੜਾ ਘੁੱਟ ਪੀਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਪਤੀ ਦੀ ਧੋਖਾਧੜੀ ਦੀ ਆਦਤ ਵਧ ਗਈ। ਉਸਨੇ ਧੋਖੇਬਾਜ਼ ਨੂੰ ਤਲਾਕ ਦੇ ਦਿੱਤਾ। ਮੁਲਜ਼ਮ ਨੇ ਆਪਣੇ ਨਾਂ 'ਤੇ ਹੋਰ ਲੋਕਾਂ ਨੂੰ ਵੀ ਠੱਗਣਾ ਸ਼ੁਰੂ ਕਰ ਦਿੱਤਾ। ਇਸ ਤੋਂ ਤੰਗ ਆ ਕੇ ਡਿਪਟੀ ਐੱਸ.ਪੀ. ਨੇ ਗਾਜ਼ੀਆਬਾਦ ਦੇ ਕੌਸ਼ਾਂਬੀ ਥਾਣੇ ਵਿੱਚ ਆਪਣੇ ਸਾਬਕਾ ਪਤੀ ਖ਼ਿਲਾਫ਼ ਕੇਸ ਦਰਜ ਕਰਵਾਇਆ।
ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਪਤੀ
ਰੋਹਿਤ ਰਾਜ ਨੇ ਮਹਿਲਾ ਪੁਲਸ ਅਧਿਕਾਰੀਆਂ ਦੇ ਨਾਂ 'ਤੇ ਜ਼ਿਲ੍ਹਿਆਂ 'ਚ ਜਾ ਕੇ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ, ਜਿੱਥੇ ਉਹ ਤਾਇਨਾਤ ਸੀ। ਫਿਲਹਾਲ ਉਹ ਗਾਜ਼ੀਆਬਾਦ ਦੇ ਕੌਸ਼ਾਂਬੀ ਥਾਣਾ ਖੇਤਰ 'ਚ ਰਹਿ ਰਿਹਾ ਹੈ। ਲੋਕਾਂ ਵੱਲੋਂ ਠੱਗੀ ਦੀਆਂ ਸ਼ਿਕਾਇਤਾਂ ਮਿਲਣ 'ਤੇ ਸ਼੍ਰੇਸ਼ਠਾ ਠਾਕੁਰ ਨੇ ਪਰੇਸ਼ਾਨ ਹੋ ਕੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿੱਚ ਪੈਸੇ ਦੀ ਧੋਖਾਧੜੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਮੁਲਜ਼ਮ ਨੇ ਮਹਿਲਾ ਪੁਲਸ ਮੁਲਾਜ਼ਮ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਪੰਜਾਬ ਦੀ ਸਿਆਸਤ ਨੂੰ ਲੈ ਕੇ ਵੱਡੀ ਖ਼ਬਰ, ਨਹੀਂ ਬਣੀ ਅਕਾਲੀ ਦਲ-ਭਾਜਪਾ ਦੇ 'ਗੱਠਜੋੜ' ਦੀ ਗੱਲ
NEXT STORY