ਮੁਰੈਨਾ - ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲੇ 'ਚ ਇਕ ਔਰਤ ਦੇ ਇਕੱਠਿਆਂ ਚਾਰ ਬੱਚੀਆਂ ਨੂੰ ਜਨਮ ਦੇਣ ਦਾ ਮਾਮਲਾ ਸਾਹਮਣਾ ਆਇਆ ਹੈ। ਜ਼ਿਲਾ ਹਸਪਤਾਲ 'ਚ ਸਮੇਂ ਤੋਂ ਪਹਿਲਾਂ ਜਨਮੀਆਂ ਇਨ੍ਹਾਂ ਬੱਚੀਆਂ ਦਾ ਭਾਰ ਘੱਟ ਹੋਣ ਕਾਰਨ ਉਨ੍ਹਾਂ ਨੂੰ ਆਈ. ਸੀ. ਯੂ. 'ਚ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ ਸਬਲਗੜ੍ਹ ਬਲਾਕ ਦੇ ਪਿੰਡ ਰਾਮਪਹਾੜੀ ਨਿਵਾਸੀ ਸਪਨਾ (25) ਪਤਨੀ ਅਮਰ ਸਿੰਘ ਰਾਠੌਰ ਨੂੰ ਜਣੇਪਾ ਦਰਦਾਂ ਮਗਰੋਂ ਕਲ ਜਣੇਪਾ ਵਾਰਡ 'ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਦੀ ਦੇਖ-ਰੇਖ 'ਚ ਉਸ ਨੇ ਇਕੱਠਿਆਂ ਚਾਰ ਬੱਚੀਆਂ ਨੂੰ ਜਨਮ ਦਿੱਤਾ। ਸਾਰਿਆਂ ਦਾ ਵਜ਼ਨ 1200 ਗ੍ਰਾਮ ਦੇ ਲੱਗਭਗ ਹੈ। ਔਰਤਾਂ ਦੀਆਂ ਪਹਿਲਾਂ ਹੀ ਤਿੰਨ ਧੀਆਂ ਹਨ। ਨਵਜੰਮੀਆਂ ਬੱਚੀਆਂ ਦਾ ਭਾਰ ਘੱਟ ਹੋਣ ਕਾਰਨ ਇਨ੍ਹਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ।
ਗਰਭਵਤੀ ਮਹਿਲਾ ਨੂੰ ਕੱਢਿਆ ਹਸਪਤਾਲ 'ਚੋਂ, ਕੀਤੀ ਖੇਤ 'ਚ ਡਿਲਵਰੀ
NEXT STORY