ਹੈਦਰਾਬਾਦ - ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ 27 ਸਾਲਾ ਇੱਕ ਮਹਿਲਾ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ। ਮਹਿਲਾ ਦਾ ਆਪਰੇਸ਼ਨ ਕਰਨ ਵਾਲੇ ਡਾਕਟਰਾਂ ਵਿੱਚ ਇੱਕ ਨੇ ਦੱਸਿਆ ਕਿ ਮਹਿਲਾ ਨੇ ਹਸਪਤਾਲ ਵਿੱਚ ਮੰਗਲਵਾਰ ਸ਼ਾਮ ਆਪਰੇਸ਼ਨ (ਸੀ-ਸੈਕਸ਼ਨ) ਦੀ ਮਦਦ ਨਾਲ ਇੱਕ ਲੜਕਾ ਅਤੇ ਤਿੰਨ ਲੜਕੀਆਂ ਨੂੰ ਜਨਮ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਮਾਂ ਅਤੇ ਬੱਚੇ ਤੰਦਰੁਸਤ ਹਨ ਅਤੇ ਨਵਜੰਮੇ ਬੱਚਿਆਂ ਦਾ ਵਜ਼ਨ ਇੱਕ ਕਿੱਲੋਗ੍ਰਾਮ ਤੋਂ ਜ਼ਿਆਦਾ ਹੈ। ਮੀਨਾ ਮਲਟੀਸਪੈਸ਼ਲਿਟੀ ਹਸਪਤਾਲ ਦੀ ਪ੍ਰਸੂਤੀ ਅਤੇ ਇਸਤਰੀ ਰੋਗ ਮਾਹਰ ਡਾ. ਸੋਹੇਬਾ ਸ਼ੁਕੂ ਨੇ ਕਿਹਾ ਕਿ ਮਹਿਲਾ ਨੇ ਇੱਕ ਬੇਟੇ ਅਤੇ ਤਿੰਨ ਬੇਟੀਆਂ ਨੂੰ ਜਨਮ ਦਿੱਤਾ ਹੈ। ਸਾਰੇ ਬੱਚੇ ਅਤੇ ਮਾਂ ਪੂਰੀ ਤਰ੍ਹਾਂ ਤੰਦਰੁਸਤ ਹਨ।
34 ਹਫਤੇ ਦੀ ਗਰਭਵਤੀ ਮਹਿਲਾ ਬੇਕਾਬੂ ਬਲੱਡ ਪ੍ਰੈਸ਼ਰ ਦੇ ਚੱਲਦੇ ਦੋ ਮਹੀਨੇ ਤੋਂ ਦਵਾਈ 'ਤੇ ਸੀ। ਡਾ. ਨੇ ਕਿਹਾ ਕਿ ਆਪਰੇਸ਼ਨ ਦੇ ਦੌਰਾਨ ਮਹਿਲਾ ਦਾ ਬੀ.ਪੀ. ਲਗਾਤਾਰ ਡਿੱਗ ਰਿਹਾ ਸੀ ਅਤੇ ਉਸ ਦਾ ਕਾਫ਼ੀ ਖੂਨ ਵਗ ਗਿਆ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬਲੱਡ ਪ੍ਰੈਸ਼ਰ ਜ਼ਿਆਦਾ ਹੋਣ ਦੇ ਚੱਲਦੇ ਮਹਿਲਾ ਨੂੰ ਹਸਪਤਾਲ ਵਿੱਚ ਐਮਰਜੈਂਸੀ ਸਥਿਤੀ ਵਿੱਚ ਸੀ-ਸੈਕਸ਼ਨ ਲਈ ਲਿਆਇਆ ਗਿਆ ਸੀ ਜਿੱਥੇ ਉਨ੍ਹਾਂ ਨੇ ਸ਼ਾਮ 5 ਵਜੇ ਇਨ੍ਹਾਂ ਚਾਰਾਂ ਬੱਚਿਆਂ ਨੂੰ ਜਨਮ ਦਿੱਤਾ। ਮਹਿਲਾ ਦੇ ਪਹਿਲਾਂ ਹੀ ਦੋ ਬੱਚੇ ਹਨ ਇਹ ਦੋਨਾਂ ਹੀ ਨਾਰਮਲ ਡਿਲੀਵਰੀ ਨਾਲ ਹੋਏ ਸਨ। ਤੇਲੰਗਾਨਾ ਵਿੱਚ ਇਹ ਇਸ ਸਾਲ ਇਕੱਠੇ ਚਾਰ ਬੱਚਿਆਂ ਨੂੰ ਜਨਮ ਦੇਣ ਦਾ ਤੀਜਾ ਮਾਮਲਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਲਖੀਮਪੁਰ ਹਿੰਸਾ ਮਾਮਲੇ ’ਚ ਦੋ ਪ੍ਰਦਰਸ਼ਨਕਾਰੀ ਗਿ੍ਰਫ਼ਤਾਰ, ਚਢੂਨੀ ਨੇ UP ਸਰਕਾਰ ਨੂੰ ਦਿੱਤੀ ਚਿਤਾਵਨੀ
NEXT STORY