ਪਾਨੀਪਤ- ਅੱਜ ਦੇ ਸਮੇਂ ਵਿਚ ਵਿਆਹਾਂ ਨੂੰ ਮਖੌਲ ਸਮਝਿਆ ਜਾ ਰਿਹਾ ਹੈ। ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਵਿਆਹ ਤੋਂ ਪਹਿਲਾਂ ਔਰਤ ਗਰਭਵਤੀ ਹੋ ਗਈ ਅਤੇ ਉਸ ਨੇ ਮੰਦਰ 'ਚ ਜਾ ਕੇ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਉਸ ਦੇ ਘਰ ਧੀ ਨੇ ਜਨਮ ਲਿਆ ਤਾਂ ਪਤੀ ਅਤੇ ਉਸ ਦਾ ਸਹੁਰਾ ਪਰਿਵਾਰ ਦਾਜ ਲਈ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗਾ। ਇਸ ਦਰਮਿਆਨ ਔਰਤ ਨੂੰ ਪਤਾ ਲੱਗਾ ਕਿ ਉਹ ਪਹਿਲਾਂ ਤੋਂ ਹੀ ਵਿਆਹਿਆ ਹੈ ਅਤੇ ਉਸ ਦਾ 5 ਸਾਲ ਦਾ ਪੁੱਤਰ ਵੀ ਹੈ। ਸ਼ਖ਼ਸ ਦੀ ਪਹਿਲੀ ਪਤਨੀ ਵੀ ਆਪਣੇ ਪੇਕੇ ਤੋਂ ਸਹੁਰੇ ਘਰ ਆ ਗਈ ਅਤੇ ਉਸ ਤੋਂ ਬਾਅਦ ਸ਼ਖਸ ਨੇ ਆਪਣੀ ਦੂਜੀ ਪਤਨੀ ਨੂੰ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ। ਔਰਤ ਨੇ ਹੁਣ ਪੁਲਸ 'ਚ ਸ਼ਿਕਾਇਤ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਬੰਦੇ ਨਹੀਂ ਲੈ ਸਕਣਗੇ ਔਰਤਾਂ ਦਾ ਨਾਪ, ਮਹਿਲਾ ਕਮਿਸ਼ਨ ਨੇ ਜਾਰੀ ਕੀਤੇ ਸਖ਼ਤ ਹੁਕਮ
ਆਪਣੀ ਸ਼ਿਕਾਇਤ 'ਚ ਔਰਤ ਨੇ ਕਿਹਾ....
ਪੁਲਸ ਨੇ ਦੱਸਿਆ ਕਿ ਇਕ ਔਰਤ ਨੇ ਸ਼ਿਕਾਇਤ ਦਿੱਤੀ ਹੈ, ਜਿਸ 'ਚ ਉਸ ਨੇ ਦੱਸਿਆ ਹੈ ਕਿ ਉਸ ਨਾਲ ਧੋਖਾ ਹੋਇਆ ਹੈ। ਇਕ ਵਿਆਹੁਤਾ ਨੌਜਵਾਨ ਨੇ ਉਸ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਸ਼ਖ਼ਸ ਨੇ ਆਪਣੇ ਆਪ ਨੂੰ ਕੁਆਰਾ ਦੱਸ ਕੇ ਉਸ ਨਾਲ ਵਿਆਹ ਕਰਵਾ ਲਿਆ। ਲੜਾਈ ਝਗੜੇ ਤੋਂ ਬਾਅਦ ਆਪਣੇ ਪੇਕੇ ਘਰ ਚਲੀ ਗਈ ਸ਼ਖ਼ਸ ਦੀ ਪਹਿਲੀ ਪਤਨੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਪਣੇ ਬੱਚੇ ਨੂੰ ਲੈ ਕੇ ਸਹੁਰੇ ਘਰ ਵਾਪਸ ਆ ਗਈ, ਜਿਸ 'ਤੇ ਉਸ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ।
ਪਤੀ ਅਤੇ ਸਹੁਰਿਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਪਤੀ ਅਤੇ ਹੋਰ ਸਹੁਰਿਆਂ ਖਿਲਾਫ ਦਾਜ ਲਈ ਤੰਗ ਪਰੇਸ਼ਾਨ ਕਰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਹਿਸੀਲ ਕੈਂਪ ਥਾਣੇ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਉਹ ਸ਼ਹਿਰ ਦੀ ਇਕ ਕਾਲੋਨੀ ਵਿਚ ਰਹਿੰਦੀ ਹੈ। ਨਵੰਬਰ 2021 ਵਿਚ ਉਹ ਇਕ ਵਿਆਹ ਵਿਚ ਗਈ ਸੀ। ਭਗਵਾਨ ਸਿੰਘ ਵੀ ਇੱਥੇ ਆਏ ਸਨ। ਦੋਵਾਂ ਦੀ ਮੁਲਾਕਾਤ ਉੱਥੇ ਹੀ ਹੋਈ। ਇਸ ਤੋਂ ਬਾਅਦ ਉਨ੍ਹਾਂ ਦਾ ਨੰਬਰ ਬਦਲਿਆ ਗਿਆ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ- ਸਰਕਾਰੀ ਨੌਕਰੀਆਂ 'ਚ ਭਰਤੀ ਨਿਯਮਾਂ ਨੂੰ ਲੈ ਕੇ SC ਦਾ ਵੱਡਾ ਫ਼ੈਸਲਾ
ਨਸ਼ੀਲਾ ਪਦਾਰਥ ਸੁੰਘਾ ਕੇ ਕੀਤਾ ਜਬਰ-ਜ਼ਿਨਾਹ
ਔਰਤ ਨੇ ਪੁਲਸ ਨੂੰ ਦੱਸਿਆ ਕਿ ਫਰਵਰੀ 2022 'ਚ ਇਕ ਦਿਨ ਉਹ ਘਰ 'ਚ ਇਕੱਲੀ ਸੀ। ਉਸ ਸਮੇਂ ਭਗਵਾਨ ਘਰ ਆਏ। ਉਥੇ ਉਸ ਨੇ ਨਸ਼ੀਲਾ ਪਦਾਰਥ ਸੁੰਘਾਇਆ ਅਤੇ ਜਬਰ-ਜ਼ਿਨਾਹ ਕੀਤਾ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਉਹ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਏਗੀ। ਉਹ ਡਰ ਦੇ ਮਾਰੇ ਚੁੱਪ ਹੋ ਗਈ। ਕੁਝ ਸਮੇਂ ਬਾਅਦ ਉਹ ਗਰਭਵਤੀ ਹੋ ਗਈ। ਜਦੋਂ ਉਸ ਨੇ ਇਸ ਬਾਰੇ ਭਗਵਾਨ ਸਿੰਘ ਨੂੰ ਦੱਸਿਆ ਤਾਂ ਉਸ ਨੇ ਕਿਹਾ ਕਿ ਉਹ ਕੁਆਰਾ ਹੈ ਅਤੇ ਉਸ ਨਾਲ ਵਿਆਹ ਕਰਵਾਏਗਾ। ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਮਈ 2022 'ਚ ਇਕ ਮੰਦਰ 'ਚ ਉਨ੍ਹਾਂ ਦਾ ਵਿਆਹ ਹੋਇਆ।
ਧੀ ਦੇ ਜਨਮ ਤੋਂ ਮਗਰੋਂ ਸਹੁਰਾ ਪਰਿਵਾਰ ਕਰਨ ਲੱਗਾ ਤੰਗ-ਪਰੇਸ਼ਾਨ
ਵਿਆਹ ਤੋਂ ਬਾਅਦ ਭਗਵਾਨ ਸਿੰਘ ਦੇ ਪਿਤਾ, ਭਰਾ, ਭੈਣਾਂ ਅਤੇ ਜੀਜਾ ਉਸ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਨ ਲੱਗੇ। ਭਗਵਾਨ ਸਿੰਘ ਨੇ ਕਿਹਾ ਕਿ ਉਸ ਨੇ ਦਾਜ ਲਈ ਹੀ ਉਸ ਨਾਲ ਵਿਆਹ ਕਰਵਾਇਆ ਸੀ। ਸੱਸ ਨੇ ਸੋਨੇ ਦੀ ਚੇਨ ਅਤੇ ਮੋਟਰ ਸਾਈਕਲ ਦੀ ਮੰਗ ਕੀਤੀ। ਅਕਤੂਬਰ 2022 ਵਿਚ ਉਸ ਦੇ ਘਰ ਇਕ ਧੀ ਨੇ ਜਨਮ ਲਿਆ। ਇਸ ਤੋਂ ਬਾਅਦ ਸਹੁਰਿਆਂ ਨੇ ਹੋਰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਛੱਠ ਪੂਜਾ ਦੌਰਾਨ ਨਹਿਰ 'ਚ ਡੁੱਬਿਆ 18 ਸਾਲ ਦਾ ਮੁੰਡਾ, ਪਰਿਵਾਰ 'ਚ ਛਾਇਆ ਮਾਤਮ
ਕਿਸਾਨ ਦੀ ਧੀ ਕਰਿਸ਼ਮਾ ਫ਼ੌਜ 'ਚ ਬਣੇਗੀ ਲੈਫਟੀਨੈਂਟ, ਪ੍ਰਦੇਸ਼ ਦਾ ਨਾਂ ਕੀਤਾ ਰੋਸ਼ਨ
NEXT STORY