ਸ਼੍ਰਾਵਸਤੀ – ਉੱਤਰ ਪ੍ਰਦੇਸ਼ ਦੇ ਸ਼੍ਰਾਵਸਤੀ ਜ਼ਿਲੇ ’ਚ ਇਕ ਨੌਜਵਾਨ ਨੇ ਰੁਪਿਆਂ ਦੇ ਲੈਣ-ਦੇਣ ਦੇ ਵਿਵਾਦ ’ਚ ਔਰਤ ਨੂੰ ਕੁਹਾੜੀ ਨਾਲ ਵੱਢ ਕੇ ਮਾਰ ਸੁੱਟਿਆ। ਇਸ ਤੋਂ ਬਾਅਦ ਉਸ ਨੇ ਖੁਦ ਵੀ ਫਾਹਾ ਲਾ ਕੇ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਕੋਤਵਾਲੀ ਖੇਤਰ ਭਿਨਗਾ ਦੇ ਅਮਰਾਹਵਾ ਪਿੰਡ ਦੇ ਵਾਸੀ ਛਾਂਗੁਰ ਦਾ ਇਸੇ ਪਿੰਡ ਦੀ ਰਹਿਣ ਵਾਲੀ ਸੰਗੀਤਾ ਸੋਨੀ ਨਾਲ ਰੁਪਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।
ਸ਼ਨੀਵਾਰ ਸਵੇਰੇ ਛਾਂਗੁਰ ਸੰਗੀਤਾ ਦੇ ਘਰ ਪਹੁੰਚਿਆ। ਕੁਝ ਗੱਲਬਾਤ ਹੋਈ ਅਤੇ ਵਿਵਾਦ ਹੋਣ ਲੱਗਾ। ਕਾਫੀ ਦੇਰ ਤਕ ਦੋਵਾਂ ਵਿਚਾਲੇ ਤਕਰਾਰਬਾਜ਼ੀ ਹੁੰਦੀ ਰਹੀ। ਗੱਲ ਇੰਨੀ ਵਧ ਗਈ ਕਿ ਨੌਬਤ ਕੁੱਟਮਾਰ ਤਕ ਪਹੁੰਚ ਗਈ।
ਇਸੇ ਦੌਰਾਨ ਛਾਂਗੁਰ ਨੇ ਕੁਹਾੜੀ ਨਾਲ ਸੰਗੀਤਾ ਦੀ ਗਰਦਨ ’ਤੇ ਵਾਰ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਲੋਕਾਂ ਨੇ ਪੁਲਸ ਨੂੰ ਦੇ ਦਿੱਤੀ ਪਰ ਜਦੋਂ ਤਕ ਪੁਲਸ ਪਹੁੰਚਦੀ, ਕਾਰਵਾਈ ਦੇ ਡਰੋਂ ਛਾਂਗੁਰ ਪਿੰਡ ਦੇ ਬਾਹਰ ਸਥਿਤ ਬਾਗ ਵਿਚ ਪਹੁੰਚਿਆ ਅਤੇ ਦਰੱਖਤ ਨਾਲ ਫਾਹਾ ਲਾ ਕੇ ਲਟਕ ਗਿਆ।
ਮਸਜਿਦ ’ਚ ਤੇਂਦੂਏ ਨੇ 4 ਵਿਅਕਤੀਆਂ ’ਤੇ ਕੀਤਾ ਹਮਲਾ, ਨਮਾਜ਼ੀਆਂ ਨੇ ਕੁੱਟ-ਕੁੱਟ ਕੇ ਮਾਰ ਸੁੱਟਿਆ
NEXT STORY