ਰੀਵਾ- ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੀ ਇਕ ਅਦਾਲਤ ਨੇ 24 ਸਾਲਾ ਔਰਤ ਨੂੰ ਆਪਣੀ ਸੱਸ 'ਤੇ ਚਾਕੂ ਨਾਲ 95 ਵਾਰ ਹਮਲਾ ਕਰ ਦੇ ਅਪਰਾਧ 'ਚ ਮੌਤ ਦੀ ਸਜ਼ਾ ਸੁਣਾਈ ਹੈ। ਵਧੀਕ ਸਰਕਾਰੀ ਵਕੀਲ ਵਿਕਾਸ ਦ੍ਰਿਵੇਦੀ ਨੇ ਕਿਹਾ ਕਿ ਚੌਥੇ ਐਡੀਸ਼ਨਲ ਸੈਸ਼ਨ ਜੱਜ ਪਦਮਾ ਜਾਟਵ ਨੇ ਕੰਚਨ ਕੋਲ ਨੂੰ ਆਪਣੀ 50 ਸਾਲਾ ਸੱਸ ਸਰੋਜ ਕੋਲ ਦੇ ਕਤਲ ਲਈ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੰਗਾਵਾ ਥਾਣਾ ਖੇਤਰ ਦੇ ਅਤਰੈਲਾ ਪਿੰਡ ਦੀ ਵਸਨੀਕ ਕੰਚਨ 'ਤੇ 12 ਜੁਲਾਈ 2022 ਨੂੰ ਘਰੇਲੂ ਕਲੇਸ਼ ਮਗਰੋਂ ਆਪਣੀ ਸੱਸ 'ਤੇ ਚਾਕੂ ਨਾਲ 95 ਵਾਰ ਕਰ ਕੇ ਕਤਲ ਕਰਨ ਦਾ ਦੋਸ਼ ਸੀ।
ਉਨ੍ਹਾਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਪੀੜਤਾ ਘਰ 'ਚ ਇਕੱਲੀ ਸੀ। ਉਸ ਦੇ ਪੁੱਤਰ ਨੇ ਬਾਅਦ ਵਿਚ ਪੁਲਸ ਨੂੰ ਸੂਚਨਾ ਦਿੱਤੀ ਅਤੇ ਮਾਂ ਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸਰਕਾਰੀ ਵਕੀਲ ਨੇ ਦੱਸਿਆ ਕਿ ਪੀੜਤਾ ਸਰੋਜ ਕੋਲ ਦੇ ਪਤੀ ਵਾਲਮੀਕ ਕੋਲ ਨੂੰ ਵੀ ਮਾਮਲੇ 'ਚ ਸਹਿ-ਦੋਸ਼ੀ ਬਣਾਇਆ ਗਿਆ ਸੀ ਪਰ ਸਬੂਤਾਂ ਦੀ ਘਾਟ ਵਿਚ ਉਸ ਨੂੰ ਬਰੀ ਕਰ ਦਿੱਤਾ ਗਿਆ।
PM ਮੋਦੀ 21 ਜੂਨ ਨੂੰ ਸ਼੍ਰੀਨਗਰ 'ਚ ਯੋਗ ਪ੍ਰੋਗਰਾਮ 'ਚ ਹੋ ਸਕਦੇ ਹਨ ਸ਼ਾਮਲ
NEXT STORY