ਸ਼ਾਹਜਹਾਂਪੁਰ— ਜਲਿਆਂਵਾਲਾ ਬਾਗ ਐਕਸਪ੍ਰੈਸ 'ਚ ਸਿਗਰੇਟ ਪੀਣ ਤੋਂ ਮਨਾ ਕਰਨ ਤੋਂ ਨਾਰਾਜ਼ ਇਕ ਨੌਜਵਾਨ ਨੇ ਔਰਤ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ। ਟਰੇਨ ਨੂੰ ਸ਼ਾਹਜਹਾਂਪੁਰ 'ਚ ਰੋਕ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੂਬਾਈ ਰੇਲਵੇ ਪੁਲਸ ਦੇ ਸ਼ਾਹਜਹਾਂਪੁਰ ਥਾਣਾ ਇੰਚਾਰਜ ਏ.ਕੇ. ਪਾਂਡੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੰਜਾਬ ਤੋਂ ਚੱਲ ਕੇ ਬਿਹਾਰ ਨੂੰ ਜਾ ਰਹੀ ਜਲਿਆਂਵਾਲਾ ਬਾਗ ਐਕਸਪ੍ਰੈਸ ਦੇ ਜਨਰਲ ਕੋਚ 'ਚ ਚਿੰਤਾ ਦੇਵੀ (45) ਆਪਣੇ ਪਰਿਵਾਰ ਨਾਲ ਛੱਠ ਪੂਜਾ ਲਈ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਰਾਤ ਉਸੇ ਕੋਚ 'ਚ ਸੋਨੂ ਯਾਦਵ ਨੇ ਸਿਗਰੇਟ ਪੀਣਾ ਸ਼ੁਰੂ ਕਰ ਦਿੱਤਾ ਤਾਂ ਚਿੰਤਾ ਦੇਵੀ ਨੇ ਉਸ ਨੂੰ ਮਨਾ ਕੀਤਾ। ਵਿਵਾਦ ਵਧਣ 'ਤੇ ਯਾਦਵ ਨੇ ਔਰਤ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ। ਪਾਂਡੇ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਟਰੇਨ ਨੂੰ ਸ਼ਾਹਜਹਾਂਪੁਰ 'ਚ ਰੋਕਿਆ ਗਿਆ ਤੇ ਔਰਤ ਨੂੰ ਹਸਪਤਾਲ ਭੇਜ ਦਿੱਤਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਜੇਲ ਭੇਜ ਦਿੱਤਾ ਹੈ।
ਸਿਗਨੇਚਰ ਬ੍ਰਿਜ ਵਿਵਾਦ: ਕੇਜਰੀਵਾਲ ਅਤੇ ਅਮਾਨਤੁੱਲਾ ਦੇ ਖਿਲਾਫ ਦਰਜ ਹੋਈ FIR
NEXT STORY