ਬੈਂਗਲੁਰੂ - ਕਰਨਾਟਕ ਦੇ ਬੈਂਗਲੁਰੂ 'ਚ ਪੁਲਸ ਨੇ ਔਰਤਾਂ ਲਈ ਇਕ ਵਿਸ਼ੇਸ਼ ਹੈਲਪਲਾਈਨ 'ਪਰਿਹਾਰ' ਸ਼ੁਰੂ ਕੀਤੀ ਹੈ । ਜਿਥੇ ਆਏ ਦਿਨ ਔਰਤਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਅਜਿਹੀ ਹੀ ਇਕ ਕਾਲ ਆਈ ਜਿਸ ਵਿਚ ਔਰਤ ਦੀ ਸਮੱਸਿਆ ਸੀ ਕਿ ਉਸ ਦੇ ਪਤੀ ਨੇ ਲਾਕਡਾਊਨ ਸ਼ੁਰੂ ਹੋਣ ਤੋਂ ਬਾਅਦ ਨਹਾਉਣਾ ਬੰਦ ਕਰ ਦਿੱਤਾ ਹੈ। ਮਹਿਲਾ ਦਾ ਦੋਸ਼ ਸੀ ਕਿ ਉਸ ਦੇ ਪਤਨੀ ਨੇ 24 ਮਾਰਚ ਤੋਂ ਬਾਅਦ ਨਹਾਇਆ ਨਹੀਂ ਹੈ ਅਤੇ ਰੋਜ਼ ਸੈਕਸ ਦੀ ਮੰਗ ਕਰਦਾ ਹੈ।
ਦਰਅਸਲ ਲਾਕਡਾਊਨ ਦੌਰਾਨ ਲੰਬੇ ਸਮੇਂ ਤਕ ਪਤੀ ਪਤਨੀ ਦੇ ਘਰ 'ਚ ਇਕੱਠੇ ਰਹਿਣ ਨਾਲ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਵਧ ਰਹੀਆਂ ਹਨ। ਇਸ ਨੂੰ ਲੈ ਕੇ ਤਮਾਮ ਸੂਬਿਆਂ ਦੀ ਪੁਲਸ ਨੇ ਵਿਸ਼ੇਸ਼ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਹੈ। ਅਜਿਹਾ ਸਿਰਫ ਭਾਰਤ 'ਚ ਹੀ ਨਹੀਂ, ਕੋਰੋਨਾ ਦੇ ਚੱਲਦੇ ਲਾਕਡਾਊਨ ਝੱਲ ਰਹੇ ਆਸਟਰੇਲੀਆ, ਬ੍ਰਿਟੇਨ ਅਤੇ ਯੂ.ਐਸ.ਏ. 'ਚ ਵੀ ਅਜਿਹੇ ਹੀ ਹਾਲਾਤ ਹਨ।
ਬੈਂਗਲੁਰੂ 'ਚ ਪਰਿਹਾਰ ਹੈਲਪਲਾਈਨ 'ਤੇ ਕਾਲ ਜਯਾਨਗਰ ਤੋਂ ਆਈ ਸੀ। 31 ਸਾਲਾਂ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਰਿਆਨੇ ਦੀ ਦੁਕਾਨ ਹੈ ਪਰ ਲਾਕਡਾਊਨ ਤੋਂ ਬਾਅਦ ਦੁਕਾਨ ਬੰਦ ਹੈ। ਜਦੋਂ ਤੋਂ ਲਾਕਡਾਊਨ ਸ਼ੁਰੂ ਹੋਇਆ ਹੈ, ਉਸ ਨੇ ਨਹਾਉਣਾ ਵੀ ਬੰਦ ਕਰ ਦਿੱਤਾ ਹੈ।
ਰੋਜ਼ਾਨਾ ਕਰਦੈ ਸੈਕਸ ਦੀ ਮੰਗ, ਇਨਕਾਰ ਕਰਨ 'ਤੇ ਕਰਦੈ ਕੁੱਟਮਾਰ
ਔਰਤ ਨੇ ਪੁਲਸ ਕਾਊਂਸਲਰ ਨੂੰ ਦੱਸਿਆ ਕਿ ਮੈਂ ਕਈ ਵਾਰ ਪਤੀ ਨੂੰ ਸਮਝਾਇਆ ਪਰ ਉਹ ਸਮਝਦਾ ਹੀ ਨਹੀਂ। ਔਰਤ ਦਾ ਦੋਸ਼ ਹੈ ਕਿ ਪਤੀ ਰੋਜ਼ ਸੈਕਸ ਦੀ ਮੰਗ ਕਰਦਾ ਹੈ ਅਤੇ ਇਨਕਾਰ ਕਰਣ 'ਤੇ ਉਸ ਨਾਲ ਕੁੱਟਮਾਰ ਕਰਦਾ ਹੈ।
ਕੋਰੋਨਾ : ਬਜ਼ੁਰਗਾਂ ਨੂੰ ਰਹਿਣਾ ਹੋਵੇਗਾ 1 ਸਾਲ ਲਈ ਲਾਕਡਾਊਨ 'ਚ
NEXT STORY