ਨਵੀਂ ਦਿੱਲੀ- ਮਗਰਮੱਛ ਦਾ ਨਾਂ ਸੁਣਦਿਆਂ ਹੀ ਹਰ ਕੋਈ ਘਬਰਾ ਜਾਂਦਾ ਹੈ। ਮਗਰਮੱਛ ਇੱਕ ਅਜਿਹਾ ਜੀਵ ਹੈ ਜੋ ਨਾ ਸਿਰਫ਼ ਖ਼ਤਰਨਾਕ ਦਿਖਾਈ ਦਿੰਦਾ ਹੈ ਸਗੋਂ ਉਸਦਾ ਦਾ ਹਮਲਾ ਵੀ ਓਨਾ ਹੀ ਖ਼ਤਰਨਾਕ ਹੁੰਦਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਮਗਰਮੱਛ ਦੇ ਹਮਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਇਕ ਚਿੜੀਆਘਰ ਦੀ ਹੈ ਜਿੱਥੇ ਇਕ ਮਹਿਲਾ ਸੰਚਾਲਕ ਮਗਰਮੱਛ ਨੂੰ ਭੋਜਨ ਦੇਣ ਜਾਂਦੀ ਹੈ ਪਰ ਮੌਕਾ ਦੇਖ ਕੇ ਮਗਰਮੱਛ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਹੱਥ ਆਪਣੇ ਜਬਾੜੇ ਵਿਚ ਫੜ੍ਹ ਲਿਆ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਮਗਰਮੱਛ ਸ਼ਾਂਤ ਸੀ। ਜਦੋਂ ਔਰਤ ਨੂੰ ਯਕੀਨ ਹੋ ਗਿਆ ਕਿ ਇਹ ਉਸ 'ਤੇ ਹਮਲਾ ਨਹੀਂ ਕਰੇਗਾ, ਤਾਂ ਔਰਤ ਨੇ ਉਸ ਦੇ ਨੇੜੇ ਜਾ ਕੇ ਉਸ ਦਾ ਹੱਥ ਚੱਟਣ ਲਈ ਦਿੱਤਾ। ਬਸ ਫਿਰ ਮਗਰਮੱਛ ਦੇ ਇਰਾਦੇ ਖ਼ਤਰਨਾਕ ਹੋ ਗਏ। ਉਸ ਨੇ ਝੱਟ ਔਰਤ ਦਾ ਹੱਥ ਜਬਾੜੇ ਵਿੱਚ ਦਬਾਇਆ ਅਤੇ ਉਸ ਨੂੰ ਖਿੱਚ ਕੇ ਆਪਣੇ ਨਾਲ ਪਾਣੀ ਵਿੱਚ ਲੈ ਗਿਆ। ਵੀਡੀਓ ਦੇਖ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ।
ਵਾਇਰਲ ਹੋ ਰਹੀ ਵੀਡੀਓ ਅਮਰੀਕਾ ਦੇ ਯੂਟਾ ਦੀ ਦੱਸੀ ਜਾ ਰਹੀ ਹੈ, ਜਿੱਥੇ ਸਾਢੇ 8 ਫੁੱਟ ਲੰਬੇ ਮਗਰਮੱਛ ਨੇ ਸਕੇਲਜ਼ ਐਂਡ ਟੇਲਜ਼ ਰੈਪਟਾਈਲਸ ਸੈਂਟਰ ਦੀ ਇਕ ਮਹਿਲਾ ਸੰਚਾਲਕ 'ਤੇ ਅਚਾਨਕ ਹਮਲਾ ਕਰ ਦਿੱਤਾ। ਮਗਰਮੱਛ ਨੇ ਔਰਤ ਦਾ ਹੱਥ ਆਪਣੇ ਮੂੰਹ ਵਿੱਚ ਫੜ੍ਹ ਲਿਆ। ਔਰਤ ਆਪਣਾ ਹੱਥ ਛੁਡਾਉਣ ਦੀ ਬਹੁਤ ਕੋਸ਼ਿਸ਼ ਕਰਦੀ ਹੈ ਪਰ ਮਗਰਮੱਛ ਨੇ ਘੱਟੋ-ਘੱਟ 1:30 ਮਿੰਟ ਤੱਕ ਔਰਤ ਦਾ ਹੱਥ ਆਪਣੇ ਮੂੰਹ ਵਿੱਚ ਦਬਾ ਕੇ ਰੱਖਿਆ। ਉੱਥੇ ਘੁੰਮਣ ਲਈ ਆਏ ਸੈਲਾਨੀ ਖੌਫਨਾਕ ਸ਼ਿਕਾਰੀ ਦੇ ਇਸ ਖਤਰਨਾਕ ਹਮਲੇ ਨੂੰ ਦੇਖ ਕੇ ਦੰਗ ਰਹਿ ਗਏ।
ਜਦੋਂ ਮਗਰਮੱਛ ਨੇ ਔਰਤ 'ਤੇ ਹਮਲਾ ਕੀਤਾ ਤਾਂ ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ। ਉਨ੍ਹਾਂ 'ਚੋਂ ਇੱਕ ਸੈਲਾਨੀ ਨੇ ਹਿੰਮਤ ਦਿਖਾਈ ਅਤੇ ਔਰਤ ਦੀ ਮਦਦ ਲਈ ਅੱਗੇ ਆਇਆ। ਉਸ ਨੇ ਝੱਟ ਮਗਰਮੱਛ ਦਾ ਮੂੰਹ ਫੜ ਲਿਆ। ਆਦਮੀ ਨੇ ਮਗਰਮੱਛ ਦੇ ਪਿੰਜਰੇ ਵਿੱਚ ਦਾਖਲ ਹੋ ਕੇ ਉਸਦੇ ਉਪਰ ਬੈਠ ਗਿਆ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਮਗਰਮੱਛ ਨੇ ਔਰਤ ਦਾ ਹੱਥ ਛੱਡ ਦਿੱਤਾ। ਹੱਥ ਛੁਡਣ ਤੋਂ ਪਹਿਲਾਂ ਉਸ ਨੇ ਔਰਤ ਨੂੰ ਦੋ ਵਾਰ ਪਟਕ ਦਿੱਤਾ ਸੀ। ਜੇਕਰ ਉਕਤ ਵਿਅਕਤੀ ਨੇ ਸਮੇਂ ਸਿਰ ਕਾਰਵਾਈ ਨਾ ਕੀਤੀ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਸੰਸਦ ਮੈਂਬਰ ਨਵਨੀਤ ਰਾਣਾ ਨੂੰ ਵਟਸਐਪ 'ਤੇ ਮਿਲੀ ਜਾਨੋਂ ਮਾਰਨ ਦੀ ਧਮਕੀ, FIR ਦਰਜ
NEXT STORY