ਸ਼ਾਹਜਹਾਂਪੁਰ — ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ 'ਚ ਖਾਣੇ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਔਰਤ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਕਥਿਤ ਤੌਰ 'ਤੇ ਆਪਣੇ ਪਤੀ ਨੂੰ ਇੱਟ ਨਾਲ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਐਸਪੀ ਅਸ਼ੋਕ ਕੁਮਾਰ ਮੀਨਾ ਨੇ 'ਪੀਟੀਆਈ-ਭਾਸ਼ਾ' ਨੂੰ ਦੱਸਿਆ ਕਿ ਥਾਣਾ ਰੋਜ਼ਾ ਅਧੀਨ ਪੈਂਦੇ ਪਿੰਡ ਹਥੋਰਾ ਦੇ ਰਹਿਣ ਵਾਲੇ ਸਤਪਾਲ (45) ਦਾ ਵੀਰਵਾਰ ਨੂੰ ਆਪਣੀ ਪਤਨੀ ਨਾਲ ਖਾਣੇ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਪਤੀ ਨੇ ਪਤਨੀ ਨੂੰ ਡੰਡਿਆਂ ਨਾਲ ਕੁੱਟਿਆ। ਉਸ ਨੇ ਦੱਸਿਆ ਕਿ ਦੋਵਾਂ ਵਿਚਾਲੇ ਹੋਈ ਲੜਾਈ 'ਚ ਪਤਨੀ ਨੇ ਪਤੀ ਦੇ ਸਿਰ 'ਤੇ ਇੱਟ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੀਨਾ ਨੇ ਦੱਸਿਆ ਕਿ ਔਰਤ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਬਹੁਤ ਜ਼ਾਲਮ ਸੀ ਅਤੇ ਉਸ ਨੂੰ ਕਮਰੇ 'ਚ ਬੰਦ ਕਰਕੇ ਉਸ ਦੀ ਕੁੱਟਮਾਰ ਕਰਦਾ ਸੀ।
ਅਧਿਕਾਰੀ ਮੁਤਾਬਕ ਵੀਰਵਾਰ ਨੂੰ ਦੋਵਾਂ ਵਿਚਾਲੇ ਇਕ ਹੋਰ ਝਗੜਾ ਹੋਇਆ, ਜਿਸ 'ਚ ਔਰਤ ਨੇ ਪਹਿਲਾਂ ਆਪਣੇ ਪਤੀ ਨੂੰ ਡੰਡੇ ਨਾਲ ਕੁੱਟਿਆ ਅਤੇ ਫਿਰ ਇੱਟ ਨਾਲ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਉਸ ਨੇ ਦੱਸਿਆ ਕਿ ਪੁਲਸ ਨੇ ਸ਼ੁੱਕਰਵਾਰ ਨੂੰ ਦੋਸ਼ੀ ਔਰਤ ਗਾਇਤਰੀ ਦੇਵੀ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਇਸ ਘਟਨਾ ਨਾਲ ਜੁੜੀ ਇਕ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ 'ਚ ਔਰਤ ਆਪਣੇ ਪਤੀ ਦਾ ਸਿਰ ਇੱਟ ਨਾਲ ਕੁਚਲਦੀ, ਸਿਰ ਦੇ ਟੁਕੜੇ ਕੱਢ ਕੇ ਸੜਕ 'ਤੇ ਸੁੱਟਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਔਰਤ ਆਪਣੇ ਘਰ ਦੇ ਬਾਹਰ ਸੜਕ ਕਿਨਾਰੇ ਖੜ੍ਹੀ ਆਪਣੇ ਪਤੀ ਦੀ ਲਾਸ਼ ਨੂੰ ਦਰਵਾਜ਼ੇ 'ਤੇ ਰੱਖ ਕੇ, ਉਸ ਦੀ ਛਾਤੀ 'ਤੇ ਚੜ੍ਹ ਕੇ, ਉਸ ਦੇ ਸਿਰ ਤੋਂ ਮਾਸ ਦੇ ਟੁਕੜੇ ਕੱਢ ਕੇ ਸੜਕ 'ਤੇ ਸੁੱਟ ਰਹੀ ਹੈ। ਵੀਡੀਓ 'ਚ ਦੋ ਪੁਲਸ ਕਰਮਚਾਰੀ ਵੀ ਮੌਕੇ 'ਤੇ ਨਜ਼ਰ ਆ ਰਹੇ ਹਨ। ਦੋਵਾਂ ਪੁਲਸ ਵਾਲਿਆਂ ਦੇ ਵਾਰ-ਵਾਰ ਕਹਿਣ 'ਤੇ ਔਰਤ ਆਪਣੇ ਪਤੀ ਦੀ ਲਾਸ਼ ਨੂੰ ਛੱਡ ਕੇ ਉਥੋਂ ਚਲੀ ਗਈ। ਵੀਡੀਓ 'ਚ ਇਕ ਪੁਲਸ ਕਰਮਚਾਰੀ ਔਰਤ ਨੂੰ ਫੜ ਕੇ ਕਿਨਾਰੇ 'ਤੇ ਲੈ ਆਉਂਦਾ ਹੈ, ਜਦਕਿ ਇਕ ਹੋਰ ਪੁਲਸ ਕਰਮਚਾਰੀ ਉਸ ਨੂੰ ਰੋਕਦਾ ਨਜ਼ਰ ਆ ਰਿਹਾ ਹੈ।
'ਪੀਟੀਆਈ-ਭਾਸ਼ਾ' ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ ਹੈ। ਐਸਪੀ (ਸਿਟੀ) ਸੰਜੇ ਕੁਮਾਰ ਨੇ ਦੱਸਿਆ ਕਿ ਔਰਤ ਦੇ ਦੋ ਬੱਚੇ ਹਨ, ਇੱਕ 14 ਸਾਲ ਦੀ ਧੀ ਅਤੇ ਇੱਕ ਛੋਟਾ ਬੇਟਾ। ਉਨ੍ਹਾਂ ਦੱਸਿਆ ਕਿ ਦੋਵੇਂ ਬੱਚੇ ਆਪਣੀ ਦਾਦੀ ਕੋਲ ਰਹਿੰਦੇ ਹਨ। ਅਧਿਕਾਰੀ ਮੁਤਾਬਕ ਪੁੱਛ-ਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਪਤੀ 'ਤੇ ਹਮਲਾ ਕਰਨਾ ਸ਼ੁਰੂ ਕੀਤਾ ਤਾਂ ਉਸ ਦਾ ਗੁੱਸਾ ਵਧਦਾ ਗਿਆ ਅਤੇ ਉਸ ਨੂੰ ਮਾਰਨ ਤੋਂ ਬਾਅਦ ਗੁੱਸੇ 'ਚ ਉਸ ਦੇ ਸਿਰ ਦੇ ਟੁਕੜੇ ਕੱਢ ਕੇ ਸੁੱਟਣੇ ਸ਼ੁਰੂ ਕਰ ਦਿੱਤੇ।
ਆਦਿਵਾਸੀ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕੁੱਟ-ਕੁੱਟ ਕੇ ਕਤਲ, ਇਕ ਗ੍ਰਿਫਤਾਰ
NEXT STORY