ਨਵੀਂ ਦਿੱਲੀ— ਪੂਰਬੀ ਦਿੱਲੀ ਦੇ ਜਗਤਪੁਰੀ ਖੇਤਰ ਤੋਂ 2 ਔਰਤਾਂ ਸਮੇਤ 4 ਲੋਕਾਂ ਦੀ ਗ੍ਰਿਫਤਾਰੀ ਕਰਕੇ ਪੁਲਸ ਨੇ ਇਕ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਜੋ ਕਥਿਤ ਤੌਰ 'ਤੇ ਪੁਰਸ਼ਾਂ ਨੂੰ ਪ੍ਰੇਮਜਾਲ 'ਚ ਫਸਾ ਕੇ ਉਨ੍ਹਾਂ ਤੋਂ ਪੈਸੇ ਲੈਂਦਾ ਸੀ। ਪੁਲਸ ਡਿਪਟੀ ਕਮਿਸ਼ਨਰ ਬੀ. ਐੱਸ. ਗੁਰਜਰ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ 52 ਸਾਲ ਦੇ ਅਮਰਜੀਤ ਸਿੰਘ, 23 ਸਾਲ ਦੇ ਰਾਹੁਲ ਗਾਂਧੀ ਦੇ ਤੌਰ 'ਤੇ ਕੀਤੀ ਗਈ ਹੈ। ਇਸ ਤੋਂ ਇਲਾਵਾ 30-35 ਉਮਰ ਦੀਆਂ ਦੋ ਔਰਤਾਂ ਵੀ ਇਸ ਗਿਰੋਹ 'ਚ ਸ਼ਾਮਲ ਸਨ। ਇਹ ਲੋਕ ਦੋਹਾਂ 'ਚੋਂ ਇਕ ਮਹਿਲਾ ਦੇ ਮਾਧਿਅਮ ਨਾਲ ਪੁਰਸ਼ਾਂ ਨੂੰ ਭਰਮਾਅ ਕੇ ਆਪਣੇ ਪ੍ਰੇਮਜਾਲ 'ਚ ਫਸਾਉਂਦੇ ਸਨ ਅਤੇ ਫਿਰ ਉਨ੍ਹਾਂ ਤੋਂ ਪੈਸੇ ਠੱਗਦੇ ਸਨ।
ਪੁਲਸ ਨੇ ਦੱਸਿਆ ਕਿ ਇਕ ਵਿਅਕਤੀ ਵਲੋਂ ਜਗਤਪੁਰੀ ਥਾਣੇ 'ਚ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਉਸ ਦੇ ਨਾਲ ਵੀ ਸੋਮਵਾਰ ਨੂੰ ਅਜਿਹੀ ਹੀ ਘਟਨਾ ਹੋਈ ਸੀ। ਕੁਝ ਇਸ ਤਰ੍ਹਾਂ ਹੀ ਆਪਣੇ ਜਾਲ 'ਚ ਫਸਾ ਕੇ ਦੋਸ਼ੀਆਂ ਨੇ ਲੋਕਾਂ ਤੋਂ ਕਥਿਤ ਤੌਰ 'ਤੇ 50,000 ਰੁਪਏ ਅਤੇ ਕਾਰ ਠੱਗ ਲਈ ਸੀ। ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਜਾਲ ਵਿਛਾ ਕੇ ਗਿਰੋਹ ਦਾ ਪਰਦਾਫਾਸ਼ ਕੀਤਾ। ਪੁਲਸ ਨੇ ਇਸ ਸੰਬੰਧ 'ਚ ਰਿਪੋਰਟ ਦਰਜ ਕਰ ਲਈ ਹੈ ਅਤੇ ਉਨ੍ਹਾਂ ਦੇ ਬਾਕੀ ਫਰਾਰ ਸਾਥੀਆਂ ਦੀ ਭਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਦਿੱਲੀ ਦੇ ਪਾਸ਼ ਇਲਾਕੇ 'ਚ ਬੰਬ ਦੀ ਖਬਰ ਨਿਕਲੀ ਅਫਵਾਹ
NEXT STORY