ਨਵੀਂ ਦਿੱਲੀ— ਦਿੱਲੀ ਦੇ ਪਾਸ਼ ਇਲਾਕੇ ਗ੍ਰੇਟਰ ਕੈਲਾਸ਼-1 (ਜੀ. ਕੇ.-1) ਸ਼ੁੱਕਰਵਾਰ ਨੂੰ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਪੁਲਸ ਨੂੰ ਕਿਸੇ ਵਿਅਕਤੀ ਨੇ ਫੋਨ ਕਰ ਕੇ ਜੰਮੂ-ਕਸ਼ਮੀਰ ਦੇ ਰਜਿਸਟਰੇਸ਼ਨ ਨੰਬਰ ਪਲੇਟ ਦੇ ਇਕ ਸਕੂਟਰ 'ਚ ਬੰਬ ਹੋਣ ਖਬਰ ਦਿੱਤੀ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਦੀ ਸ਼ਾਮ ਨੂੰ ਸਾਢੇ 6 ਵਜੇ ਕਿਸੇ ਸ਼ਖਸ ਨੇ ਜੀ. ਕੇ.-1 ਵਿਚ ਬੰਬ ਹੋਣ ਦੀ ਸੂਚਨਾ ਫੋਨ ਕਰ ਕੇ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਪੁਲਸ ਦੇ ਇਕ ਦਲ ਨਾਲ ਬੰਬ ਰੋਕੂ ਦਸਤੇ ਨੂੰ ਭੇਜਿਆ ਗਿਆ ਪਰ ਉੱਥੇ ਤਲਾਸ਼ੀ ਮੁਹਿੰਮ ਵਿਚ ਕੋਈ ਬੰਬ ਨਹੀਂ ਮਿਲਿਆ। ਪੁਲਸ ਮੁਤਾਬਕ ਜੀ. ਕੇ.-1 'ਚ ਦੋ ਸਕੂਟਰ ਸਨ, ਜਿਨ੍ਹਾਂ ਵਿਚੋਂ ਇਕ ਸਕੂਟਰ 'ਚ ਜੰਮੂ-ਕਸ਼ਮੀਰ ਦੀ ਨੰਬਰ ਹੈ। ਉਸ ਵਿਚ ਕੁਝ ਸ਼ੱਕੀ ਸਾਮਾਨ ਸੀ। ਸਕੂਟਰ ਦੀ ਤਲਾਸ਼ੀ ਤੋਂ ਬਾਅਦ ਪਤਾ ਲੱਗਾ ਕਿ ਉਹ ਸਾਮਾਨ ਇਕ ਵੱਡੀ ਬੈਟਰੀ ਹੈ।
ਕਦੇ ਸੀ ਸੇਲਜ਼ਮੈਨ, ਹੁਣ ਹੈ 10 ਹਜ਼ਾਰ ਕਰੋੜ ਦਾ ਮਾਲਕ, ਛਾਪੇ ਦੌਰਾਨ ਮਸ਼ੀਨ ਨਾਲ ਗਿਣੇ ਗਏ ਨੋਟ (ਤਸਵੀਰਾਂ)
NEXT STORY