ਲਖਨਊ— ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲੇ 'ਚ ਕੁੜੀ ਨਾਲ ਗੈਂਗਰੇਪ ਅਤੇ ਉਸ ਦਾ ਵੀਡੀਓ ਵਾਇਰਲ ਕਰਨ ਦੇ ਮਾਮਲੇ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਯੋਗੀ ਸਰਕਾਰ 'ਤੇ ਹਮਲਾ ਕੀਤਾ ਹੈ। ਪ੍ਰਿਯੰਕਾ ਨੇ ਟਵੀਟ ਕਰ ਕੇ ਕਿਹਾ,''ਯੂ.ਪੀ. ਦੀ ਭਾਜਪਾ ਸਰਕਾਰ ਔਰਤਾਂ 'ਤੇ ਹੋ ਰਹੇ ਅਪਰਾਧ ਨੂੰ ਰੋਕਣ 'ਚ ਇਕਦਮ ਜ਼ੀਰੋ ਸਾਬਤ ਹੋ ਰਹੀ ਹੈ। ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ਹੈ,''ਚਾਹੇ ਹਰ ਰੋਜ਼ ਕਹਿਣਾ ਪਵੇ, ਮੈਂ ਕਹਿੰਦੀ ਰਹਾਂਗੀ। ਉੱਤਰ ਪ੍ਰਦੇਸ਼ ਭਾਜਪਾ ਸਰਕਾਰ ਔਰਤਾਂ 'ਤੇ ਹੋ ਰਹੇ ਅਪਰਾਧ ਰੋਕਣ 'ਚ ਇਕਦਮ ਜ਼ੀਰੋ ਸਾਬਤ ਹੋ ਰਹੀ ਹੈ। ਯੂ.ਪੀ. ਭਾਜਪਾ ਅੱਗੇ ਹੈ। ਔਰਤਾਂ ਵਿਰੁੱਧ ਅਪਰਾਧ ਦੇ ਅੰਕੜੇ ਦਬਾਉਣ 'ਚ। ਅਪਰਾਧੀਆਂ ਨੂੰ ਬਚਾਉਣ 'ਚ। ਸ਼ਿਕਾਇਤਕਰਤਾ ਨੂੰ ਡਰਾਉਣ ਧਮਕਾਉਣ 'ਚ।''
ਇਸ ਤੋਂ ਪਹਿਲਾਂ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੰਗਲਵਾਰ ਨੂੰ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਯੋਗੀ ਸਰਕਾਰ ਕਟਘਰੇ 'ਚ ਖੜ੍ਹਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਯੂ.ਪੀ. 'ਚ 22 ਦਿਨਾਂ 'ਚ 12 ਗੋਲੀਕਾਂਡ, 4 ਕਤਲ ਹੋਏ ਹਨ ਪਰ ਸਰਕਾਰ ਫਿਰ ਵੀ ਉੱਤਰ ਪ੍ਰਦੇਸ਼ ਦੇ ਅਪਰਾਧ ਮੁਕਤ ਹੋਣ ਦਾ ਢੋਲ ਵੱਜਾ ਰਹੀ ਹੈ।
ਵੱਡੀ ਵਾਰਦਾਤ: ਅਣਪਛਾਤੇ ਬਦਮਾਸ਼ਾਂ ਵੱਲੋਂ ਕੀਤੀ ਗੋਲੀਬਾਰੀ 'ਚ ਬੱਚੇ ਸਣੇ ਔਰਤ ਦੀ ਮੌਤ
NEXT STORY