ਕੁੱਲੂ—ਹਿਮਾਚਲ ਪ੍ਰਦੇਸ਼ 'ਚ ਕੁੱਲੂ ਜ਼ਿਲੇ ਦੇ ਢਾਲਪੁਰ ਇਤਿਹਾਸਿਕ ਰੱਥ ਮੈਦਾਨ 'ਚ ਵੋਟਰ ਕਾਰਡ ਦੇ ਨਾਲ 5000 ਮਹਿਲਾਵਾਂ ਨੇ ਲੋਕ ਨਾਚ ਮਹਾਨਾਟੀ ਕਰਕੇ ਨੈਸ਼ਨਲ ਰਿਕਾਰਡ ਬਣਾਇਆ ਹੈ। ਡਿਪਟੀ ਚੀਫ ਕੁੱਲੂ ਯੂਨੁਸ ਨੇ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਇਹ ਪ੍ਰੋਗਰਾਮ ਆਯੋਜਿਤ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਮਹਿਲਾਵਾਂ ਨੇ ਕੁੱਲੂ ਦੀਆਂ ਰਵਾਇਤੀ ਪੁਸ਼ਾਕਾਂ ਪਹਿਨ ਕੇ ਮਹਾਨਾਟੀ 'ਚ ਭਾਗ ਲਿਆ। ਇਸ ਲੋਕ ਨਾਚ 'ਚ ਸਾਰੀ ਉਮਰ ਵਰਗ ਦੀਆਂ ਮਹਿਲਾਵਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ।

ਉਨ੍ਹਾਂ ਨੇ ਕਿਹਾ ਕਿ ਸਾਰੀਆਂ ਮਹਿਲਾਵਾਂ ਵੋਟਰ ਕਾਰਡ ਨਾਲ ਲੈ ਕੇ ਆਈਆਂ ਅਤੇ ਨਾਟੀ ਦੇ ਸਮੇਂ ਇਕੱਠੀਆਂ ਹੋ ਕੇ ਆਪਣੇ ਵੋਟਰ ਕਾਰਡ ਦਿਖਾਏ।

ਇਸ ਆਯੋਜਨ ਲਈ ਕੁੱਲੂਵੀ ਭਾਸ਼ਾ 'ਚ ਵਿਸ਼ੇਸ਼ ਗੀਤ ਵੀ ਤਿਆਰ ਕੀਤੇ ਗਏ ਸੀ। ਮਹਾਨਾਟੀ ਨੂੰ ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਇਸ ਬੁੱਕ 'ਚ ਇਸੇ ਤਰ੍ਹਾਂ ਦੇ ਆਯੋਜਨ 'ਚ 4,000 ਮਹਿਲਾਵਾਂ ਨੇ ਇਕੱਠੀਆਂ ਹੋ ਕੇ ਇੱਕ ਸਥਾਨ 'ਤੇ ਲੋਕ ਨਾਚ ਕਰਕੇ ਰਿਕਾਰਡ ਦਰਜ ਕੀਤਾ ਸੀ ਪਰ ਬੁੱਧਵਾਰ ਕੁੱਲੂ 'ਚ ਇਸ ਤਰ੍ਹਾਂ ਦੇ ਆਯੋਜਨ 'ਚ 5,000 ਤੋਂ ਜ਼ਿਆਦਾ ਮਹਿਲਾਵਾਂ ਦੁਆਰਾ ਲੋਕ ਨਾਚ ਕਰਨ ਤੋਂ ਬਾਅਦ ਇਸ ਨੂੰ ਇੰਡੀਆ ਬੁੱਕ ਆਫ ਰਿਕਾਰਡ 'ਚ ਸ਼ਾਮਲ ਕੀਤਾ ਗਿਆ ਸੀ। ਨਾਟੀ ਨੂੰ ਡ੍ਰੋਨ ਕੈਮਰੇ ਨਾਲ ਰਿਕਾਰਡ ਕੀਤਾ ਗਿਆ।

ਦਿੱਲੀ ਦੇ ਰੋਡ ਸ਼ੋਅ 'ਚ ਲੋਕਾਂ ਨੂੰ ਪ੍ਰਿਯੰਕਾ ਨੂੰ ਦਿਖੀ ਦਾਦੀ ਇੰਦਰਾ ਦੀ ਝਲਕ
NEXT STORY