ਲਖਨਊ—ਨਾਗਰਿਕ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨ.ਆਰ.ਸੀ) ਦੇ ਵਿਰੋਧ 'ਚ ਪੁਰਾਣੇ ਲਖਨਊ 'ਚ ਔਰਤਾਂ ਦਾ ਪ੍ਰਦਰਸ਼ਨ ਕੜਾਕੇ ਦੀ ਠੰਡ ਦੇ ਬਾਵਜੂਦ ਅੱਜ ਭਾਵ ਐਤਵਾਰ ਨੂੰ ਤੀਜੇ ਦਿਨ ਵੀ ਜਾਰੀ ਹੈ। ਖੁੱਲ੍ਹੇ ਆਸਮਾਨ ਦੇ ਹੇਠਾਂ ਪਿਛਲੇ ਸ਼ੁੱਕਰਵਾਰ ਤੋਂ ਵੱਡੀ ਗਿਣਤੀ 'ਚ ਔਰਤਾਂ ਦਿੱਲੀ ਦੇ ਸ਼ਾਹੀਨ ਬਾਗ ਦੀ ਤਰਜ 'ਤੇ ਪੁਰਾਣੇ ਲਖਨਊ ਸਥਿਤ ਘੰਟਾ ਘਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਦੇ ਨਾਲ ਬੱਚੇ ਵੀ ਹਨ। ਇਸ ਦੌਰਾਨ ਧਰਨਾ ਦੇ ਰਹੀਆਂ ਔਰਤਾਂ ਨੇ ਦੋਸ਼ ਲਗਾਇਆ ਹੈ ਕਿ ਕਾਫੀ ਸਰਦੀ ਹੋਣ ਦੇ ਬਾਵਜੂਦ ਪੁਲਸ ਨੇ ਦੇਰ ਰਾਤ ਉਨ੍ਹਾਂ ਦੇ ਕੰਬਲ ਖੋਏ। ਹਾਲਾਂਕਿ ਪੁਲਸ ਨੇ ਇੱਕ ਬਿਆਨ ਜਾਰੀ ਕਰ ਇਸ 'ਤੇ ਸਫਾਈ ਦਿੱਤੀ ਹੈ।
ਪੁਲਸ ਦਾ ਕਹਿਣਾ ਹੈ ਕਿ ਕੁਝ ਸਮਾਜਿਕ ਸੰਗਠਨ ਇਨ੍ਹਾਂ ਔਰਤਾਂ ਨੂੰ ਕੰਬਰ ਦੇ ਰਹੇ ਸੀ ਤਾਂ ਵੱਡੀ ਗਿਣਤੀ 'ਚ ਹੋਰ ਲੋਕ ਜੋ ਇਸ ਧਰਨੇ 'ਚ ਸ਼ਾਮਲ ਨਹੀਂ ਸੀ, ਉਹ ਕੰਬਲ ਲੈਣ ਲਈ ਉੱਥੇ ਪਹੁੰਚ ਗਏ। ਭੀੜ ਅਤੇ ਹਫੜਾ-ਦਫੜੀ ਨੂੰ ਰੋਕਣ ਲਈ ਉਨ੍ਹਾਂ ਨੇ ਉੱਥੋਂ ਕੰਬਲ ਹਟਵਾਏ ਫਿਲਹਾਲ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਸਰਕਾਰ ਜਦੋਂ ਤੱਕ ਸੀ.ਏ.ਏ ਅਤੇ ਐੱਨ.ਆਰ.ਸੀ ਨੂੰ ਵਾਪਸ ਨਹੀਂ ਲੈਂਦੀ ਹੈ ਤਾਂ ਉਸ ਸਮੇਂ ਤੱਕ ਆਪਣਾ ਧਰਨਾ ਸਮਾਪਤ ਨਹੀਂ ਕਰਨਗੀਆਂ। ਔਰਤਾਂ ਦੇ ਧਰਨੇ ਨੂੰ ਸਮਾਜਿਕ ਸੰਗਠਨਾਂ ਅਤੇ ਆਮ ਨਾਗਰਿਕਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਸ਼ਨੀਵਾਰ ਰਾਤ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਨੇ ਧਰਨੇ ਵਾਲੇ ਸਥਾਨ 'ਤੇ ਪਹੁੰਚ ਕੇ ਔਰਤਾਂ ਨੂੰ ਖਾਣ-ਪੀਣ ਦਾ ਸਮਾਨ ਦਿੱਤਾ। ਹਾਲਾਤਾਂ ਦੇ ਮੱਦੇਨਜ਼ਰ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਸ ਬਲ ਤਾਇਨਾਤ ਕੀਤੀ ਗਈ ਹੈ।
ਨਾ ਰੋਣ 'ਤੇ ਨਰਸ ਨੇ ਨਵਜੰਮੇ ਬੱਚੇ ਨੂੰ ਅੱਗ 'ਚ ਸੇਕਿਆ, ਹੱਥ-ਪੈਰਾਂ 'ਤੇ ਪਏ ਛਾਲੇ
NEXT STORY