ਅੰਬਾਲਾ — ਨਵਜੰਮ੍ਹੇ ਬੱਚੇ ਨੂੰ ਡੇਢ ਲੱਖ ਰੁਪਇਆਂ ਲਈ ਵੇਚ ਰਹੀਆਂ ਦੋ ਮਹਿਲਾਵਾਂ ਨੂੰ ਪੁਲਸ ਨੇ ਰੰਗੇ ਹੱਥੀ ਕਾਬੂ ਕਰ ਲਿਆ ਹੈ। ਇਹ ਮਹਿਲਾਵਾਂ ਬੱਚੇ ਨੂੰ ਕਿਥੋਂ ਲੈ ਕੇ ਆਈਆਂ ਹਨ ਇਸ ਦਾ ਕੋਈ ਠੋਸ ਜਵਾਬ ਨਹੀਂ ਦਿੱਤਾ ਹੈ ਇਨ੍ਹਾਂ ਮਹਿਲਾਵਾਂ ਨੇ। ਫਿਲਹਾਲ ਪੁਲਸ ਨੇ ਦੋਵਾਂ ਮਹਿਲਾਵਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਦੋਵੇਂ ਮਹਿਲਾਵਾਂ ਕਿਰਣ ਅਤੇ ਰੇਣੂ ਕੁਝ ਦਿਨਾਂ ਦੇ ਬੱਚੇ(ਲੜਕਾ) ਨੂੰ ਅੰਬਾਲਾ 'ਚ ਬਲਦੇਵ ਨਗਰ ਦੀ ਇਕ ਮਹਿਲਾ ਨੂੰ ਵੇਚਣਾ ਚਾਹੁੰਦੀਆਂ ਸਨ। ਖਰੀਦਦਾਰ ਮਹਿਲਾ ਨੂੰ ਇਨ੍ਹਾਂ 'ਤੇ ਸ਼ੱਕ ਹੋਇਆ ਤਾਂ ਉਸਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਟ੍ਰੈਪ ਲਗਾ ਕੇ ਰੰਗੇ ਹੱਥੀਂ ਕਾਬੂ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬਲਦੇਵ ਨਗਰ ਦੀ ਇਕ ਮਹਿਲਾ ਨੇ ਬੱਚਾ ਗੋਦ ਲੈਣਾ ਸੀ ਜਿਸਦਾ ਪਤਾ ਜਦੋਂ ਕਿਰਣ ਨਾਮ ਦੀ ਮਹਿਲਾ ਨੂੰ ਲੱਗਾ ਸ਼ਿਕਾਇਤਕਰਤਾ ਮਹਿਲਾ ਨਾਲ ਸੰਪਰਕ ਕੀਤਾ ਅਤੇ ਡੇਢ ਲੱਖ ਦਾ ਬੱਚਾ ਦੇਣ ਦੀ ਗੱਲ ਕੀਤੀ। ਡੀਲ ਪੱਕੀ ਹੋਈ ਤਾਂ ਰੇਣੂ ਬੱਚੇ ਨੂੰ ਲੈ ਕੇ ਅੰਬਾਲਾ ਕਿਰਣ ਦੇ ਕੋਲ ਪੁੱਜੀ ਜਿਥੇ ਪੁਲਸ ਪਹਿਲਾਂ ਤੋਂ ਹੀ ਦੋਵਾਂ ਦਾ ਇੰਤਜ਼ਾਰ ਕਰ ਰਹੀ ਸੀ।
ਸ਼ਿਕਾਇਤਕਰਤਾ ਮਹਿਲਾ ਨੂੰ ਇਨ੍ਹਾਂ ਨੇ ਦੱਸਿਆ ਕਿ ਬੱਚਾ ਇਕ ਕਵਾਰੀ ਮਾਂ ਦਾ ਹੈ ਇਸ ਲਈ ਇਸ ਨੂੰ ਜ਼ਿਆਦਾ ਦੇਰ ਨਹੀਂ ਰੱਖ ਸਕਦੀਆਂ। ਇਸ ਲਈ ਜਲਦੀ ਪੈਸੇ ਦੇ ਕੇ ਬੱਚਾ ਲੈ ਲਓ। ਪਰ ਮਹਿਲਾ ਨੇ ਬੱਚੇ ਦੇ ਪਰਿਵਾਰ ਅਤੇ ਕਾਗਜ਼ੀ ਕਾਰਵਾਈ ਦੀ ਮੰਗ ਕੀਤੀ। ਜਿਸ ਲਈ ਦੋਵੇਂ ਰਾਜ਼ੀ ਨਹੀਂ ਸਨ ਇਸ ਲਈ ਫੋਨ ਬੰਦ ਕਰ ਦਿੱਤਾ। ਪਰ ਪੈਸਿਆਂ ਦੇ ਲਾਲਚ ਵਿਚ ਮਹਿਲਾਵਾਂ ਨੇ ਦੌਬਾਰਾ ਸੰਪਰਕ ਕੀਤਾ ਅਤੇ ਪੁਲਸ ਦੇ ਹੱਥੇ ਚੜ੍ਹ ਗਈਆਂ।
ਪੁਲਸ ਦੇ ਮੁਤਾਬਕ ਇਨ੍ਹਾਂ ਦੋਵਾਂ ਮਹਿਲਾਵਾਂ ਦੇ ਫੜੇ ਜਾਣ ਕਾਰਨ ਹਰਿਆਣਾ ਅਤੇ ਆਸਪਾਸ ਦੇ ਇਲਾਕਿਆਂ 'ਚੋਂ ਬੱਚਾ ਚੋਰੀ ਹੋਣ ਦੇ ਮਾਮਲੇ ਸੁਲਝ ਸਕਦੇ ਹਨ। ਇਸ ਬੱਚੇ ਦੇ ਅਸਲੀ ਮਾਤਾ ਪਿਤਾ ਦਾ ਵੀ ਪਤਾ ਲੱਗ ਜਾਵੇਗਾ। ਫਿਲਹਾਲ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਅਚਾਨਕ ਖਿਡੌਣਾ ਲੈ ਕੇ ਬੱਚੀ ਨਾਲ ਖੇਡਣ ਲੱਗ ਗਏ ਪੀ.ਐੱਮ. ਮੋਦੀ
NEXT STORY