ਨੈਸ਼ਨਲ ਡੈਸਕ : ਅਕਸਰ ਔਰਤਾਂ ਨੂੰ ਨਵੀਆਂ-ਨਵੀਆਂ ਡਰੈੱਸਾਂ ਖਰੀਦਣ ਦਾ ਸ਼ੌਂਕ ਹੁੰਦਾ ਹੈ। ਤਿਉਹਾਰ ਹੋਣ, ਵਿਆਹ ਸਮਾਗਮ ਜਾਂ ਸਧਾਰਨ ਮਿਲਣੀ ਹਰ ਮੌਕੇ ‘ਤੇ ਨਵਾਂ ਲਿਬਾਸ ਪਹਿਨਣ ਦੀ ਇੱਛਾ ਮਨ ਵਿੱਚ ਬਣੀ ਰਹਿੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਆਦਤ ਸਿਰਫ਼ ਫੈਸ਼ਨ ਤੱਕ ਸੀਮਿਤ ਨਹੀਂ, ਸਗੋਂ ਮਨੋਵਿਗਿਆਨਕ ਅਤੇ ਭਾਵਨਾਤਮਕ ਕਾਰਨਾਂ ਨਾਲ ਵੀ ਜੁੜੀ ਹੋ ਸਕਦੀ ਹੈ। ਜੇਕਰ ਕੱਪੜਿਆਂ 'ਤੇ ਭਾਰੀ ਛੋਟ ਮਿਲ ਰਹੀ ਹੋਵੇ ਤਾਂ ਔਰਤਾਂ ਦਾ ਭਾਰੀ ਰਸ਼ ਪੈ ਜਾਂਦਾ ਹੈ ਇਸੇ ਤਰ੍ਹਾਂ ਦਾ ਇਕ ਮਾਮਲਾ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ 'ਚ ਸਾਹਮਣੇ ਆਇਆ, ਜਿਥੇ ਸਸਤੀਆਂ ਸਾੜੀਆਂ ਖਰੀਦਣ ਦੇ ਚੱਕਰ ਵਿੱਚ ਇੱਕ ਵੱਡਾ ਹਾਦਸਾ ਵਾਪਰਦੇ-ਵਾਪਰਦੇ ਬਚਿਆ। ਸ਼ਹਿਰ ਦੇ ਆਕਾਸ਼ਵਾਣੀ ਤੋਂ ਤ੍ਰਿਮੂਰਤੀ ਚੌਕ ਇਲਾਕੇ ਵਿੱਚ ਸਥਿਤ ਇੱਕ ਨਵੇਂ ਸਾੜੀ ਸੈਂਟਰ ਦੇ ਉਦਘਾਟਨ ਮੌਕੇ ਦਿੱਤੇ ਗਏ 90% ਤੱਕ ਡਿਸਕਾਊਂਟ ਨੇ ਭਾਜੜ ਦਾ ਮਾਹੌਲ ਪੈਦਾ ਕਰ ਦਿੱਤਾ।
ਸਿਰਫ 599 ਰੁਪਏ 'ਚ ਸਾੜੀ ਦਾ ਸੀ ਆਫਰ
ਦਰਅਸਲ ਦੁਕਾਨ ਵੱਲੋਂ 5,000 ਰੁਪਏ ਦੀ ਸਾੜੀ ਮਾਤਰ 599 ਰੁਪਏ 'ਚ ਦੇਣ ਦਾ ਐਲਾਨ ਕੀਤਾ ਗਿਆ ਸੀ। ਮਕਰ ਸੰਕ੍ਰਾਂਤੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਦਿੱਤੇ ਗਏ ਇਸ ਆਫਰ ਦੀ ਖ਼ਬਰ ਫੈਲਦਿਆਂ ਹੀ ਐਤਵਾਰ ਸਵੇਰੇ 10 ਵਜੇ ਤੋਂ ਹੀ ਔਰਤਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਕਰੀਬ 1,000 ਤੋਂ ਵੱਧ ਔਰਤਾਂ ਅਤੇ ਲੜਕੀਆਂ ਉੱਥੇ ਪਹੁੰਚ ਗਈਆਂ।
ਭਾਜੜ ਦੌਰਾਨ 3 ਔਰਤਾਂ ਹੋਈਆਂ ਬੇਹੋਸ਼
ਜਿਵੇਂ ਹੀ ਸਵੇਰੇ 11 ਵਜੇ ਦੁਕਾਨ ਦਾ ਉਦਘਾਟਨ ਹੋਇਆ, ਸਾੜੀਆਂ ਲੈਣ ਲਈ ਔਰਤਾਂ ਇੱਕਦਮ ਅੰਦਰ ਵੜਨ ਲੱਗੀਆਂ, ਜਿਸ ਕਾਰਨ ਭਾਜੜ ਮਚ ਗਈ। ਇਸ ਭਾਜੜ ਵਿੱਚ ਬੱਚੇ ਭੀੜ ਹੇਠਾਂ ਦੱਬ ਗਏ ਅਤੇ ਦਮ ਘੁੱਟਣ ਕਾਰਨ ਤਿੰਨ ਔਰਤਾਂ ਮੌਕੇ 'ਤੇ ਹੀ ਬੇਹੋਸ਼ ਹੋ ਗਈਆਂ। ਦੁਕਾਨ ਦੇ ਅੰਦਰ ਭੀੜ ਜ਼ਿਆਦਾ ਹੋਣ ਕਾਰਨ ਕਈ ਔਰਤਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਲੱਗੀ।
ਸੋਸ਼ਲ ਮੀਡੀਆ ਰੀਲਜ਼ ਨੇ ਵਧਾਈ ਭੀੜ
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸੋਸ਼ਲ ਮੀਡੀਆ ਰੀਲ ਸਟਾਰਸ ਰਾਹੀਂ ਇਸ ਦੁਕਾਨ ਦੇ ਸਸਤੇ ਆਫਰਾਂ (199 ਤੋਂ 599 ਰੁਪਏ) ਦਾ ਪ੍ਰਚਾਰ ਕੀਤਾ ਜਾ ਰਿਹਾ ਸੀ, ਜਿਸ ਕਾਰਨ ਲੋਕਾਂ ਵਿੱਚ ਉਤਸੁਕਤਾ ਪਹਿਲਾਂ ਹੀ ਬਹੁਤ ਜ਼ਿਆਦਾ ਸੀ। ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਸੰਭਾਲੀ
ਹਾਲਾਤ ਵਿਗੜਦੇ ਦੇਖ ਜਵਾਹਰਨਗਰ ਪੁਲਸ ਸਟੇਸ਼ਨ ਦੇ ਇੰਸਪੈਕਟਰ ਸਚਿਨ ਕੁੰਭਾਰ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਪੁਲਸ ਨੇ ਮਾਈਕ੍ਰੋਫੋਨ ਰਾਹੀਂ ਐਲਾਨ ਕੀਤਾ ਕਿ ਇਹ ਆਫਰ ਸਿਰਫ਼ ਇੱਕ ਦਿਨ ਲਈ ਨਹੀਂ ਬਲਕਿ ਪੂਰੇ 365 ਦਿਨ ਜਾਰੀ ਰਹੇਗਾ। ਪੁਲਸ ਦੀ ਸਖ਼ਤੀ ਅਤੇ ਦੁਕਾਨ ਨੂੰ ਆਰਜ਼ੀ ਤੌਰ 'ਤੇ ਬੰਦ ਕਰਵਾਉਣ ਤੋਂ ਬਾਅਦ ਦੁਪਹਿਰ 2 ਵਜੇ ਭੀੜ ਘੱਟ ਹੋਈ ਅਤੇ ਸਥਿਤੀ ਆਮ ਹੋ ਸਕੀ। ਫਿਲਹਾਲ ਦੁਕਾਨ ਦੇ ਬਾਹਰ ਪੁਲਸ ਬੰਦੋਬਸਤ ਤਾਇਨਾਤ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਹੁਰੇ ਘਰ ਪਤਨੀ ਨੂੰ ਲੈਣ ਆਏ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, ਕਮਰੇ 'ਚ ਪੱਖੇ ਨਾਲ ਲਟਕਦੀ ਮਿਲੀ ਲਾਸ਼
NEXT STORY