ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ ਨੂੰ ਕਿਹਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ 370 ਤੋਂ ਵੱਧ ਸੀਟਾਂ ਜਿੱਤਣ ਦੇ ਟੀਚੇ ਨੂੰ ਕੋਈ ਅੰਕੜਾ ਨਹੀਂ, ਸਗੋਂ ਡਾ. ਸ਼ਯਾਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਸਮਝ ਕੇ ਪ੍ਰਾਪਤ ਕਰੋ। ਪੀ.ਐੱਮ. ਮੋਦੀ ਨੇ ਭਾਜਪਾ ਦੇ ਕੌਮੀ ਸੰਮੇਲਨ ਦੇ ਉਦਘਾਟਨ ਤੋਂ ਪਹਿਲਾਂ ਪਾਰਟੀ ਦੇ ਕੌਮੀ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਹਰ ਬੂਥ ’ਤੇ ਭਾਜਪਾ ਦੀਆਂ 370 ਵੋਟਾਂ ਵਧਾਉਣ। ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਪੱਤਰਕਾਰਾਂ ਨੂੰ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਦੇ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ 370 ਅਤੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐਨ.ਡੀ.ਏ.) ਨੂੰ 400 ਤੋਂ ਪਾਰ ਲਿਜਾਉਣ ਦਾ ਟੀਚਾ ਸਿਰਫ਼ ਇਕ ਅੰਕੜਾ ਨਹੀਂ ਹੈ। ਡਾ. ਸ਼ਯਾਮਾ ਪ੍ਰਸਾਦ ਮੁਖਰਜੀ ਨੇ ਜੰਮੂ ਕਸ਼ਮੀਰ ਨੂੰ ਭਾਰਤ ਦਾ ਅਟੁੱਟ ਹਿੱਸਾ ਬਣਾਉਣ ਲਈ ਬਲੀਦਾਨ ਦਿੱਤਾ ਸੀ।
ਇਹ ਵੀ ਪੜ੍ਹੋ : ਵੀਡੀਓ ਕਾਨਫਰੈਂਸਿੰਗ ਰਾਹੀਂ ਕੋਰਟ 'ਚ ਪੇਸ਼ ਹੋਏ CM ਕੇਜਰੀਵਾਲ, ਅਗਲੀ ਸੁਣਵਾਈ 16 ਮਾਰਚ
ਹਰ ਵਰਕਰ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਗੇ ਆਏ ਅਤੇ ਇਸ ਨੂੰ ਇਕ ਅੰਕੜੇ ਵਜੋਂ ਨਹੀਂ ਸਗੋਂ ਸ਼ਰਧਾਂਜਲੀ ਵਜੋਂ ਲੈਣ। ਸ਼੍ਰੀ ਤਾਵੜੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਜਪਾ ਅਤੇ ਰਾਜਗ ਜੋ ਸੀਟਾਂ ਲੜਨੀਆਂ ਹਨ, ਉਨ੍ਹਾਂ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਅਤੇ ਉਹ ਉਮੀਦਵਾਰ ਹੈ- ਕਮਲ ਦਾ ਫੁੱਲ। ਉਨ੍ਹਾਂ ਨੇ ਸੱਦਾ ਦਿੱਤਾ ਕਿ ਸਾਰੇ ਵਰਕਰ ਕਮਲ ਨੂੰ ਜਿਤਾਉਣ ਲਈ ਕਮਰ ਕੱਸ ਲੈਣ।ਜਿਹੜੇ ਲੋਕਾਂ ਨੂੰ ਕੇਂਦਰ ਜਾਂ ਰਾਜ ਦੀਆਂ ਸਰਕਾਰਾਂ ਦੀਆਂ ਯੋਜਨਾਵਾਂ ਦਾ ਲਾਭ ਮਿਲਿਆ ਹੈ, ਉਨ੍ਹਾਂ ਨਾਲ 100 ਦਿਨਾਂ 'ਚ ਸੰਪਰਕ ਕਰਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਬੂਥ 'ਤੇ ਭਾਜਪਾ ਦੇ ਵਰਕਰ ਅਗਲੇ 100 ਦਿਨਾਂ ਤੱਕ ਪਿਛਲੀ ਵਾਰ ਪ੍ਰਾਪਤ ਵੋਟਾਂ 'ਚ ਘੱਟੋ-ਘੱਟ 370 ਵੋਟਾਂ ਦਾ ਵਾਧਾ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਦੇ ਸੈਰ-ਸਪਾਟਾ ਉਦਯੋਗ 'ਤੇ ਹੁਣ ਕਿਸਾਨ ਅੰਦੋਲਨ ਦੀ ਮਾਰ
NEXT STORY