ਨੈਸ਼ਨਲ ਡੈਸਕ- ਵਿਸ਼ਵ ਸਿਹਤ ਸੰਗਠਨ (WHO) ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਮੋਟਾਪਾ, ਸ਼ੂਗਰ (ਡਾਇਬੀਟੀਜ਼), ਦਿਲ ਦੀਆਂ ਬੀਮਾਰੀਆਂ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨੂੰ ਰੋਕਣ ਲਈ ਫਲਾਂ ਦੇ ਜੂਸ, ਮਿੱਠੇ ਪੀਣ ਵਾਲੇ ਪਦਾਰਥਾਂ ਅਤੇ ਸ਼ਰਾਬ 'ਤੇ ਟੈਕਸ ਵਧਾਉਣਾ ਬਹੁਤ ਜ਼ਰੂਰੀ ਹੈ। ਸੰਗਠਨ ਨੇ ਚਿੰਤਾ ਪ੍ਰਗਟਾਈ ਹੈ ਕਿ ਟੈਕਸ ਦਰਾਂ ਘੱਟ ਹੋਣ ਕਾਰਨ ਇਹ ਚੀਜ਼ਾਂ ਲਗਾਤਾਰ ਸਸਤੀਆਂ ਹੋ ਰਹੀਆਂ ਹਨ, ਜਿਸ ਨਾਲ ਬੱਚਿਆਂ ਅਤੇ ਨੌਜਵਾਨਾਂ ਦੀ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ।
ਭਾਵੇਂ 100 ਤੋਂ ਵੱਧ ਦੇਸ਼ ਸੋਡਾ ਵਰਗੇ ਮਿੱਠੇ ਪਦਾਰਥਾਂ 'ਤੇ ਟੈਕਸ ਲਗਾਉਂਦੇ ਹਨ, ਪਰ 100 ਫੀਸਦੀ ਫਲਾਂ ਦੇ ਜੂਸ ਅਤੇ ਮਿੱਠੇ ਵਾਲੇ ਦੁੱਧ ਵਰਗੇ ਉਤਪਾਦ ਅਜੇ ਵੀ ਟੈਕਸ ਤੋਂ ਬਾਹਰ ਹਨ। ਸਿਹਤ ਪ੍ਰਣਾਲੀਆਂ 'ਤੇ ਇਨ੍ਹਾਂ ਰੋਕੀਆਂ ਜਾਣ ਵਾਲੀਆਂ ਬੀਮਾਰੀਆਂ ਕਾਰਨ ਵਿੱਤੀ ਬੋਝ ਵਧ ਰਿਹਾ ਹੈ, ਜਦੋਂ ਕਿ ਇਹ ਨੁਕਸਾਨਦੇਹ ਉਤਪਾਦ ਕੰਪਨੀਆਂ ਲਈ ਅਰਬਾਂ ਡਾਲਰ ਦਾ ਮੁਨਾਫਾ ਪੈਦਾ ਕਰ ਰਹੇ ਹਨ।
WHO ਦੇ ਡਾਇਰੈਕਟਰ-ਜਨਰਲ ਡਾ. ਟੇਡਰੋਸ ਅਦਾਨੋਮ ਘੇਬਰੇਅਸਸ ਨੇ ਕਿਹਾ ਹੈ ਕਿ "ਸਿਹਤ ਟੈਕਸ ਬੀਮਾਰੀਆਂ ਨੂੰ ਰੋਕਣ ਅਤੇ ਸਿਹਤ ਨੂੰ ਉਤਸ਼ਾਹਿਤ ਕਰਨ ਦਾ ਇਕ ਮਜ਼ਬੂਤ ਸਾਧਨ ਹੈ"। ਉਨ੍ਹਾਂ ਅਨੁਸਾਰ, ਤੰਬਾਕੂ, ਮਿੱਠੇ ਪਦਾਰਥਾਂ ਅਤੇ ਸ਼ਰਾਬ 'ਤੇ ਟੈਕਸ ਵਧਾ ਕੇ ਸਰਕਾਰਾਂ ਸਿਹਤ ਸੇਵਾਵਾਂ ਲਈ ਫੰਡ ਇਕੱਠਾ ਕਰ ਸਕਦੀਆਂ ਹਨ।
ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ 2022 ਤੋਂ ਬਾਅਦ ਜ਼ਿਆਦਾਤਰ ਦੇਸ਼ਾਂ 'ਚ ਸ਼ਰਾਬ ਦੀਆਂ ਕੀਮਤਾਂ ਜਾਂ ਤਾਂ ਸਥਿਰ ਰਹੀਆਂ ਹਨ ਜਾਂ ਇਹ ਹੋਰ ਸਸਤੀ ਹੋ ਗਈ ਹੈ। ਡਾ. ਐਟੀਨ ਕਰੂਗ ਅਨੁਸਾਰ, ਸਸਤੀ ਸ਼ਰਾਬ ਕਾਰਨ ਹਿੰਸਾ, ਸੱਟਾਂ ਅਤੇ ਬੀਮਾਰੀਆਂ 'ਚ ਵਾਧਾ ਹੁੰਦਾ ਹੈ। WHO ਨੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ 2035 ਤੱਕ ਇਨ੍ਹਾਂ ਉਤਪਾਦਾਂ ਦੀਆਂ ਅਸਲ ਕੀਮਤਾਂ 'ਚ ਵਾਧਾ ਕੀਤਾ ਜਾਵੇ ਤਾਂ ਜੋ ਇਨ੍ਹਾਂ ਦੀ ਵਰਤੋਂ ਘਟਾਈ ਜਾ ਸਕੇ ਅਤੇ ਲੋਕਾਂ ਦੀ ਸਿਹਤ ਦੀ ਰਾਖੀ ਕੀਤੀ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਤੇਜ ਪ੍ਰਤਾਪ ਦੀ ਦਹੀਂ-ਚੂਰਾ ਦਾਅਵਤ 'ਤੇ ਪੁੱਜੇ ਲਾਲੂ ਪ੍ਰਸਾਦ ਯਾਦਵ, ਕਿਹਾ, "ਪੁੱਤ ਨਾਲ ਕੋਈ ਨਾਰਾਜ਼ ਨਹੀਂ..."
NEXT STORY