ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਰੋਪਵੇਅ ਪ੍ਰਾਜੈਕਟ ਸ਼ੁਰੂ ਹੋਣ ਜਾ ਰਿਹਾ ਹੈ। ਸ਼ਿਮਲਾ ਸ਼ਹਿਰ 'ਚ ਵੱਧ ਰਹੇ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਇਹ ਪ੍ਰਾਜੈਕਟ ਮਹੱਤਵਪੂਰਨ ਸਾਬਿਤ ਹੋਣ ਵਾਲਾ ਹੈ। ਪ੍ਰਾਜੈਕਟ ਦੀ ਜਾਣਕਾਰੀ ਦਿੰਦੇ ਹੋਏ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਦੱਸਿਆ ਕਿ 1555 ਕਰੋੜ ਰੁਪਏ ਦੀ ਲਾਗਤ ਤੋਂ ਬਣਨ ਵਾਲਾ ਇਹ ਪ੍ਰਾਜੈਕਟ ਸ਼ਹਿਰ 'ਚ 13.55 ਕਿਲੋਮੀਟਰ ਲੰਬਾ ਹੋਵੇਗਾ। ਇਸ 'ਚ 13 ਸਟੇਸ਼ਨ ਹੋਣਗੇ। ਉਨ੍ਹਾਂ ਦੱਸਿਆ ਕਿ ਸ਼ਿਮਲਾ 'ਚ ਟਰੈਫਿਕ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਇਹ ਰੋਪਵੇਅ ਪ੍ਰਾਜੈਕਟ ਮਹੱਤਵਪੂਰਨ ਭੂਮਿਕਾ ਨਿਭਾਏਗਾ। ਅਕਤੂਬਰ ਤੱਕ ਸਾਰੀਆਂ ਰਸਮਾਂ ਪੂਰੀਆਂ ਕਰ ਕੇ ਕੰਮ ਸ਼ੁਰੂ ਕਰ ਲਿਆ ਜਾਵੇਗਾ। ਸ਼੍ਰੀ ਅਗਨੀਹੋਤਰੀ ਨੇ ਕਿਹਾ ਕਿ ਸ਼ਿਮਲਾ 'ਚ ਬਣਨ ਵਾਲਾ ਇਹ ਪ੍ਰਾਜੈਕਟ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਲਈ ਸਾਰੇ ਤਰ੍ਹਾਂ ਦੀ ਐੱਨ.ਓ.ਸੀ. ਅਤੇ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਢਾਈ ਸਾਲ 'ਚ ਪ੍ਰਾਜੈਕਟ ਦਾ ਪਹਿਲਾ ਫੇਜ਼ ਸ਼ੁਰੂ ਕਰ ਦਿੱਤਾ ਜਾਵੇਗਾ, ਜਦੋਂ ਕਿ ਪੂਰਾ ਪ੍ਰਾਜੈਕਟ 5 ਸਾਲ 'ਚ ਪੂਰਾ ਕਰਨ ਦਾ ਟੀਚਾ ਹੈ। ਉੱਪ ਮੁੱਖ ਮੰਤਰੀ ਨੇ ਦੱਸਿਆ ਕਿ 1555 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਨਿਊ ਡੈਵਲਪਮੈਂਟ ਬੈਂਕ ਤੋਂ ਫੰਡੇਡ ਹੈ। ਉਨ੍ਹਾਂ ਕਿਹਾ ਕਿ ਇਹ ਰੋਪਵੇਅ ਪ੍ਰਾਜੈਕਟ ਸ਼ਿਮਲਾ ਸ਼ਹਿਰ 'ਚ 13.55 ਕਿਲੋਮੀਟਰ ਲੰਬਾ ਹੋਵੇਗਾ ਅਤੇ ਇਸ 'ਚ 13 ਸਟੇਸ਼ਨ ਬਣਨਗੇ, ਜਿਸ 'ਚ ਰੋਪਵੇਅ ਦੀਆਂ ਤਿੰਨ ਲਾਈਨਾਂ ਚੱਲਣਗੀਆਂ। ਰੋਪਵੇਅ ਦੇ ਪੂਰੇ ਪ੍ਰਾਜੈਕਟ 'ਚ 660 ਟਰਾਲੀਆਂ ਚੱਲਣਗੀਆਂ।
ਇਹ ਵੀ ਪੜ੍ਹੋ : ਪਾਸਪੋਰਟ ਵੈਰੀਫਿਕੇਸ਼ਨ ਕਰਨ ਲਈ ਥਾਣੇ ਆਈ ਸੀ ਔਰਤ, ਇੰਸਪੈਕਟਰ ਦੀ ਪਿਸਤੌਲ ਤੋਂ ਲੱਗੀ ਗੋਲੀ
ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਰੋਪਵੇਅ ਪ੍ਰਾਜੈਕਟ 'ਚ ਕਿਰਾਇਆ ਬੱਸ ਕਿਰਾਏ ਦੇ ਬਰਾਬਰ ਹੀ ਰੱਖਿਆ ਜਾਵੇਗਾ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਚੁੱਕ ਸਕੇ ਅਤੇ ਹਿਮਾਚਲ ਦੇਸ਼ ਲਈ ਵੀ ਮਾਡਲ ਬਣ ਸਕੇ। ਆਉਣ ਵਾਲੇ ਸਮੇਂ ਤੋਂ ਪਰਮਾਣੂ ਤੋਂ ਵਿਸ਼ਵ ਦਾ ਸਭ ਤੋਂ ਵੱਡਾ ਇਕ ਹੋਰ ਪ੍ਰਾਜੈਕਟ ਬਣਿਆ ਜਾਵੇਗਾ। ਇਹ 38 ਕਿਲੋਮੀਟਰ ਦਾ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਾਜੈਕਟ ਹੋਵੇਗਾ। ਉਨ੍ਹਾਂ ਦੱਸਿਆ ਕਿ ਚਿੰਤਪੂਰਨੀ ਮਾਤਾ ਦਾ 75 ਕਰੋੜ ਰੁਪਏ ਨਾਲ ਪ੍ਰਾਜੈਕਟ ਬਣੇਗਾ। ਇਸ ਖੇਤਰ 'ਚ ਨਿੱਜੀ ਖੇਤਰ ਨੂੰ ਆਕਰਸ਼ਿਤ ਕਰਨ ਲਈ ਪ੍ਰਦੇਸ਼ ਸਰਕਾਰ ਰਾਹੀਂ ਨੀਤੀਆਂ 'ਚ ਤਬਦੀਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਿਮਾਚਲ 'ਚ ਹੁਣ ਰੋਪਵੇਅ ਹੀ ਇਕ ਸਤਾ ਹੈ, ਜਿਸ ਦੇ ਮਾਧਿਅਮ ਨਾਲ ਆਵਾਜਾਈ ਨੂੰ ਸਹੀ ਅਤੇ ਸੌਖਾ ਬਣਾਇਆ ਜਾ ਸਕਦਾ ਹੈ। ਸ਼੍ਰੀ ਅਗਨੀਹੋਤਰੀ ਨੇ ਦੱਸਿਆ ਕਿ ਸ਼ਿਮਲਾ 'ਚ ਟਰੈਫਿਕ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਇਹ ਰੋਪਵੇਅ ਪ੍ਰਾਜੈਕਟ ਮਹੱਤਵਪੂਰਨ ਭੂਮਿਕਾ ਨਿਭਾਏਗਾ। ਢਾਈ ਸਾਲ 'ਚ ਪ੍ਰਾਜੈਕਟ ਦਾ ਪਹਿਲਾ ਫੇਜ਼ ਸ਼ੁਰੂ ਕਰ ਦਿੱਤਾ ਜਾਵੇਗਾ, ਜਦੋਂ ਕਿ ਪ੍ਰਾਜੈਕਟ ਨੂੰ ਪੂਰਾ ਹੋਣ 'ਚ 5 ਸਾਲ ਦਾ ਸਮਾਂ ਲੱਗੇਗਾ। ਉਂਝ ਤਾਂ ਭਾਰਤ ਦੇ ਉੱਤਰਾਖੰਡ, ਗੁਜਰਾਤ ਅਤੇ ਮੁੰਬਈ ਤੋਂ ਵੀ ਸਭ ਤੋਂ ਲੰਬੇ ਰੋਪਵੇਅ ਦੇ ਦਾਅਵੇ ਆਉਂਦੇ ਰਹੇ ਹਨ ਪਰ ਦੂਰੀ ਦੇ ਹਿਸਾਬ ਨਾਲ ਤਾਰਾ ਦੇਵੀ ਤੋਂ ਸੰਜੌਲੀ ਹੀ ਸਭ ਤੋਂ ਲੰਬਾ ਰੋਪਵੇਅ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਸਪੋਰਟ ਵੈਰੀਫਿਕੇਸ਼ਨ ਲਈ ਥਾਣੇ ਗਈ ਔਰਤ ਦੇ ਸਿਰ 'ਤੇ ਲੱਗੀ ਗੋਲ਼ੀ, ਵੇਖੋ ਵੀਡੀਓ
NEXT STORY