ਨਾਗਪੁਰ -ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਰੂਸ-ਯੂਕ੍ਰੇਨ ਅਤੇ ਇਜ਼ਰਾਈਲ-ਈਰਾਨ ਜੰਗਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਹਾਸ਼ਕਤੀਆਂ ਦੀ ਤਾਨਾਸ਼ਾਹੀ ਕਾਰਨ ਤਾਲਮੇਲ, ਆਪਸੀ ਸਦਭਾਵਨਾ ਅਤੇ ਪਿਆਰ ਖਤਮ ਹੋ ਰਿਹਾ ਹੈ ਤੇ ਪੂਰੀ ਦੁਨੀਆ ’ਚ ਟਕਰਾਅ ਦਾ ਮਾਹੌਲ ਹੈ। ਭਾਰਤ ਨੂੰ ਦੁਨੀਆ ਨੂੰ ਸੱਚ, ਅਹਿੰਸਾ ਅਤੇ ਸ਼ਾਂਤੀ ਦਾ ਸੁਨੇਹਾ ਦੇਣ ਵਾਲੀ ਬੁੱਧ ਦੀ ਭੂਮੀ ਦੱਸਦੇ ਹੋਏ ਗਡਕਰੀ ਨੇ ਅੰਤਰਰਾਸ਼ਟਰੀ ਘਟਨਾਵਾਂ ਦੀ ਸਮੀਖਿਆ ਅਤੇ ਸਲਾਹ-ਮਸ਼ਵਰੇ ਤੋਂ ਬਾਅਦ ਭਵਿੱਖ ਲਈ ਨੀਤੀ ਤੈਅ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਥੇ ‘ਬਿਓਂਡ ਬਾਰਡਰਜ਼’ ਕਿਤਾਬ ਰਿਲੀਜ਼ ਕਰਨ ਦੇ ਮੌਕੇ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਇਹ ਟਕਰਾਅ ਅਜਿਹੀ ਸਥਿਤੀ ਪੈਦਾ ਕਰ ਰਹੇ ਹਨ, ਜਿੱਥੇ ਵਿਸ਼ਵ ਜੰਗ ਕਦੇ ਵੀ ਛਿੜ ਸਕਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੰਗ ਨਾਲ ਸਬੰਧਤ ਤਕਨਾਲੋਜੀ ’ਚ ਤਰੱਕੀ ਵੀ ਮਨੁੱਖਤਾ ਦੀ ਰੱਖਿਆ ਕਰਨਾ ਮੁਸ਼ਕਿਲ ਬਣਾ ਰਹੀ ਹੈ। ਨਿਤਿਨ ਗਡਕਰੀ ਨੇ ਕਿਹਾ ਕਿ ਉੱਨਤ ਤਕਨੀਕ ਕਾਰਨ ਜੰਗ ਦੇ ਨਿਯਮ ਬਦਲ ਗਏ ਹਨ, ਮਿਜ਼ਾਈਲਾਂ ਅਤੇ ਡਰੋਨ ਦੀ ਵਰਤੋਂ ਵਧ ਰਹੀ ਹੈ, ਜਿਸ ਨਾਲ ਟੈਂਕ ਅਤੇ ਹੋਰ ਤਰ੍ਹਾਂ ਦੇ ਜਹਾਜ਼ਾਂ ਦੀ ਸਾਰਥਿਕਤਾ ਘੱਟ ਹੋ ਰਹੀ ਹੈ। ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ, “ਇਸ ਸਭ ਦੇ ਵਿਚਾਲੇ ਮਨੁੱਖਤਾ ਦੀ ਰੱਖਿਆ ਕਰਨਾ ਮੁਸ਼ਕਿਲ ਹੋ ਗਿਆ ਹੈ। ਅਕਸਰ ਰਿਹਾਇਸ਼ੀ ਬਸਤੀਆਂ ’ਤੇ ਮਿਜ਼ਾਈਲਾਂ ਦਾਗੀਆਂ ਜਾਂਦੀਆਂ ਹਨ। ਇਸ ਨਾਲ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ ਅਤੇ ਇਨ੍ਹਾਂ ਸਾਰੇ ਮੁੱਦਿਆਂ ’ਤੇ ਗਲੋਬਲ ਪੱਧਰ ’ਤੇ ਚਰਚਾ ਕਰਨ ਦੀ ਲੋੜ ਹੈ।’’ ਉਨ੍ਹਾਂ ਕਿਹਾ, “ਅਜਿਹਾ ਕਹਿਣਾ ਸਹੀ ਨਹੀਂ ਹੋਵੇਗਾ ਪਰ (ਅਸਲ ’ਚ) ਇਹ ਸਭ ਹੌਲੀ-ਹੌਲੀ ਤਬਾਹੀ ਵੱਲ ਲਿਜਾ ਰਿਹਾ ਹੈ।”
208 ਕਿਲੋ ਸੋਨੇ ਨਾਲ ਸਜਣਗੇ ਭਗਵਾਨ ਜਗਨਨਾਥ, ਬਲਭੱਦਰ ਅਤੇ ਸੁਭੱਦਰਾ ਦੇ ਰੱਥ
NEXT STORY