ਨਵੀਂ ਦਿੱਲੀ — ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਦੀ 'ਲਗਾਤਾਰ ਹਿਰਾਸਤ' 'ਤੇ ਸੋਮਵਾਰ ਨੂੰ ਚਿੰਤਾ ਜ਼ਾਹਿਰ ਕੀਤੀ ਅਤੇ ਸਵਾਲ ਕੀਤਾ ਕਿ ਜਿਸ ਪ੍ਰਸਤਾਵ ਨੂੰ ਮਨਜ਼ੂਰੀ ਦੇਣ 'ਚ ਜਦੋਂ ਅਧਿਕਾਰੀਆਂ ਦੀ ਕੋਈ ਗਲਤੀ ਨਹੀਂ ਹੈ ਤਾਂ ਫਿਰ ਚਿਦਾਂਬਰਮ 'ਤੇ ਬਤੌਰ ਵਿੱਤ ਮੰਤਰੀ ਅਪਰਾਧ ਕਰਨ ਦਾ ਦੋਸ਼ ਕਿਵੇਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਕ ਮੰਤਰੀ ਨੂੰ ਹੀ ਕਿਸੇ ਸਿਫਾਰਿਸ਼ ਨੂੰ ਮਨਜ਼ੂਰੀ ਦੇਣ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਤਾਂ ਸਮਪੂਰਨ ਸਰਕਾਰੀ ਪ੍ਰਣਾਲੀ ਖਤਮ ਹੋ ਜਾਵੇਗੀ।
ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਤਿਹਾੜ ਜੇਲ ਪਹੁੰਚ ਕੇ ਚਿਦਾਂਬਰਮ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਪ੍ਰਤੀ ਇਕਜੂਟ ਪ੍ਰਗਟ ਕੀਤੀ। ਆਈ.ਐੱਨ.ਐੱਕਸ. ਮੀਡੀਆ ਮਾਮਲੇ 'ਚ ਗ੍ਰਿਫਤਾਰ ਚਿਦਾਂਬਰਮ ਇਨ੍ਹਾਂ ਦਿਨੀਂ ਤਿਹਾੜ ਜੇਲ 'ਚ ਬੰਦ ਹਨ। ਮੁਲਾਕਾਤ ਤੋਂ ਬਾਅਦ ਸਿੰਘ ਨੇ ਇਕ ਬਿਆਨ 'ਚ ਕਿਹਾ, 'ਅਸੀਂ ਆਪਣੇ ਸਹਿਯੋਗੀ ਪੀ. ਚਿਦਾਂਬਰਮ ਦੀ ਲਗਾਤਾਰ ਹਿਰਾਸਤ ਨਾਲ ਪ੍ਰੇਸ਼ਾਨ ਹਾਂ।' ਉਨ੍ਹਾਂ ਕਿਹਾ, 'ਸਾਡੀ ਸਰਕਾਰੀ ਪ੍ਰਣਾਲੀ 'ਚ ਕੋਈ ਵੀ ਫੈਸਲਾ ਕਿਸੇ ਇਕ ਵਿਅਕਤੀ ਵੱਲੋਂ ਨਹੀਂ ਲਿਆ ਜਾ ਸਕਦਾ, ਸਾਰੇ ਫੈਸਲੇ ਸਾਮੂਹਕ ਫੈਸਲੇ ਹੁੰਦੇ ਹਨ, ਜਿਨ੍ਹਾਂ ਨੂੰ ਫਾਇਲਾਂ 'ਚ ਦਰਜ ਕੀਤਾ ਜਾਂਦਾ ਹੈ।
ਟਰੰਪ ਬਿਨਾਂ ਨਿਰਧਾਰਤ ਪ੍ਰੋਗਰਾਮ ਦੇ ਮੋਦੀ ਦਾ ਭਾਸ਼ਣ ਸੁਣਨ ਪਹੁੰਚੇ ਜਲਵਾਯੂ ਸੰਮੇਲਨ ’ਚ
NEXT STORY