ਨਾਗਪੁਰ (ਭਾਸ਼ਾ)- ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਇਕ ਨੇਤਾ ਨੇ ਉਨ੍ਹਾਂ ਨੂੰ ਇਕ ਵਾਰ ਕਾਂਗਰਸ 'ਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਸੀ, ਜਿਸ ਦੇ ਜਵਾਬ 'ਚ ਉਨ੍ਹਾਂ ਕਿਹਾ ਸੀ ਕਿ ਉਹ ਉਸ ਪਾਰਟੀ ਦਾ ਮੈਂਬਰ ਬਣਨ ਦੀ ਬਜਾਏ ਖੂਹ 'ਚ ਛਾਲ ਮਾਰ ਦੇਵਾਂਗਾ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ 60 ਸਾਲ ਦੇ ਸ਼ਾਸਨ 'ਚ ਹੋਏ ਕੰਮਾਂ ਦੀ ਤੁਲਨਾ 'ਚ ਭਾਜਪਾ ਦੀ ਸਰਕਾਰ ਨੇ ਪਿਛਲੇ 9 ਸਾਲਾਂ 'ਚ ਦੇਸ਼ 'ਚ ਦੁੱਗਣਾ ਕੰਮ ਕੀਤਾ ਹੈ। ਗਡਕਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ ਮੌਕੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਭੰਡਾਰਾ 'ਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ 'ਚ ਆਪਣੇ ਕੰਮ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕੀਤਾ ਅਤੇ ਪਾਰਟੀ ਦੇ ਹੁਣ ਤੱਕ ਦੇ ਸਫ਼ਰ ਨੂੰ ਲੈ ਕੇ ਗੱਲ ਕੀਤੀ। ਉਨ੍ਹਾਂ ਨੇ ਕਾਂਗਰਸ ਦੇ ਮਰਹੂਮ ਨੇਤਾ ਸ਼੍ਰੀਕਾਂਤ ਜਿਚਕਰ ਵਲੋਂ ਇਕ ਵਾਰ ਉਨ੍ਹਾਂ ਨੂੰ ਦਿੱਤੀ ਗਈ ਸਲਾਹ ਨੂੰ ਵੀ ਯਾਦ ਕੀਤਾ।
ਗਡਕਰੀ ਨੇ ਕਿਹਾ,''ਜਿਚਕਰ ਨੇ ਇਕ ਵਾਰ ਮੈਨੂੰ ਕਿਹਾ ਸੀ-'ਤੁਸੀਂ ਇਕ ਬਹੁਤ ਚੰਗੇ ਪਾਰਟੀ ਵਰਕਰ ਅਤੇ ਨੇਤਾ ਹੋ। ਜੇਕਰ ਤੁਸੀਂ ਕਾਂਗਰਸ 'ਚ ਸ਼ਾਮਲ ਹੋ ਜਾਂਦੇ ਹਨ ਤਾਂ ਤੁਹਾਡਾ ਭਵਿੱਖ ਬਹੁਤ ਉੱਜਵਲ ਰਹੇਗਾ', ਪਰ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਕਾਂਗਰਸ 'ਚ ਸ਼ਾਮਲ ਹੋਣ ਦੀ ਬਜਾਏ ਖੂਹ 'ਚ ਛਾਲ ਮਾਰ ਦੇਵਾਂਗੇ, ਕਿਉਂਕਿ ਮੇਰਾ ਭਾਜਪਾ ਅਤੇ ਉਸ ਦੀ ਵਿਚਾਰਧਾਰਾ 'ਚ ਮਜ਼ਬੂਤ ਭਰੋਸਾ ਹੈ ਅਤੇ ਮੈਂ ਇਸ ਲਈ ਕੰਮ ਕਰਨਾ ਜਾਰੀ ਰਖਾਂਗਾ।'' ਗਡਕਰੀ ਨੇ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਦੀ ਵਿਦਿਆਰਥੀ ਸ਼ਾਖਾ ਅਖਿਲਸ਼ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਲਈ ਕੰਮ ਕਰਦੇ ਸਮੇਂ ਛੋਟੀ ਉਮਰ 'ਚ ਉਨ੍ਹਾਂ 'ਚ ਮੁੱਲਾਂ ਨੂੰ ਸਥਾਪਤ ਕਰਨ ਲਈ ਸੰਘ ਦੀ ਵੀ ਸ਼ਲਾਘਾ ਕੀਤੀ। ਮੰਤਰੀ ਨੇ ਕਾਂਗਰਸ ਬਾਰੇ ਕਿਹਾ ਕਿ ਪਾਰਟੀ ਬਣਨ ਦੇ ਬਾਅਦ ਤੋਂ ਕਈ ਵਾਰ ਟੁੱਟ ਚੁੱਕੀ ਹੈ। ਉਨ੍ਹਾਂ ਕਿਹਾ,''ਸਾਨੂੰ ਆਪਣੇ ਦੇਸ਼ ਦੇ ਲੋਕਤੰਤਰ ਦੇ ਇਤਿਹਾਸ ਨੂੰ ਨਹੀਂ ਭੁੱਲਣਾ ਚਾਹੀਦਾ। ਸਾਨੂੰ ਭਵਿੱਖ ਲਈ ਅਤੀਤ ਤੋਂ ਸਿੱਖਣਾ ਚਾਹੀਦਾ। ਆਪਣੇ 60 ਸਾਲ ਦੇ ਸ਼ਾਸਨ ਦੌਰਾਨ ਕਾਂਗਰਸ ਨੇ 'ਗਰੀਬੀ ਹਟਾਓ' ਦਾ ਨਾਅਰਾ ਦਿੱਤਾ ਪਰ ਆਪਣੇ ਨਿੱਜੀ ਲਾਭ ਲਈ ਉਸ ਨੇ ਕਈ ਸਿੱਖਿਆ ਸੰਸਥਾਵਾਂ ਖੋਲ੍ਹੀਆਂ।''
ਮਹਾਗਠਜੋੜ ਦੇ ਭਾਈਵਾਲਾਂ ਦੀ ਜਾਸੂਸੀ ਕਰ ਰਹੇ ਸਨ ਜੀਤਨ : ਨਿਤੀਸ਼
NEXT STORY