ਯਮੁਨਾਨਗਰ (ਤਿਆਗੀ)- ਜ਼ਿਲ੍ਹੇ ਦੇ ਸੈਕਟਰ-15 ਨਿਵਾਸੀ ਤਰੁਣ ਸ਼ਰਮਾ ਦੀ 2 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਪੰਜਾਬ ਸਰਕਾਰ ਦੇ ਹੋਲੀ ਬੰਪਰ ਲਾਟਰੀ ਦਾ ਟਿਕਟ ਖਰੀਦਣ ਵੇਲੇ ਤਰੁਣ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਪਹਿਲਾ ਇਨਾਮ 2 ਕਰੋੜ ਦਾ ਮਾਲਿਕ ਉਹ ਬਣੇਗਾ। ਤਰੁਣ ਨੇ ਦੱਸਿਆ ਕਿ ਉਹ ਫੂਡ ਸਪਲੀਮੈਂਟ ਦਾ ਕੰਮ ਕਰਦਾ ਹੈ ਅਤੇ 14 ਮਾਰਚ ਨੂੰ ਉਹ ਜਲੰਧਰ ਤੋਂ ਯਮੁਨਾਨਗਰ ਆ ਰਿਹਾ ਸੀ ਕਿ ਰਸਤੇ ’ਚ ਲੁਧਿਆਣਾ ਤੋਂ ਉਸ ਨੇ 500 ਰੁਪਏ ਦਾ ਹੋਲੀ ਬੰਪਰ ਖਰੀਦ ਲਿਆ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਪਾਕਿ ਵਿਰੁੱਧ ਤੀਜੇ ਟੈਸਟ ਲਈ ਪਲੇਇੰਗ-11 ਦਾ ਕੀਤਾ ਐਲਾਨ
ਐਤਵਾਰ ਦੇਰ ਸ਼ਾਮ ਉਸ ਨੂੰ ਲਾਟਰੀ ਪ੍ਰਬੰਧਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਸ ਦਾ ਪਹਿਲਾ ਇਨਾਮ ਨਿਕਲਿਆ ਹੈ ਅਤੇ ਇਸ ਦੇ ਲਈ ਉਸ ਨੂੰ ਕੁਝ ਕਾਗਜ਼ੀ ਕਾਰਵਾਈ ਪੂਰੀ ਕਰਨੀ ਹੈ। ਉਸ ਨੇ ਦੱਸਿਆ ਕਿ ਆਧਾਰ ਕਾਰਡ ਅਤੇ ਹੋਰ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਲਗਭਗ 15 ਦਿਨਾਂ ਤੱਕ ਉਨ੍ਹਾਂ ਨੂੰ ਇਹ ਪੈਸਾ ਲਾਟਰੀ ਪ੍ਰਬੰਧਨ ਤੋਂ ਮਿਲ ਜਾਵੇਗਾ। ਜਿਵੇਂ ਹੀ ਇਹ ਸੂਚਨਾ ਸ਼ਹਿਰ ਵਾਸੀਆਂ ਨੂੰ ਮਿਲੀ ਤਾਂ ਉਨ੍ਹਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ।
ਇਹ ਖ਼ਬਰ ਪੜ੍ਹੋ-ਅਡਵਾਨੀ ਨੇ 8ਵੀਂ ਵਾਰ ਏਸ਼ੀਆਈ ਬਿਲੀਅਰਡਸ ਖਿਤਾਬ ਜਿੱਤਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
'ਦਿ ਕਸ਼ਮੀਰ ਫਾਈਲਜ਼' ਨੂੰ ਲੈ ਕੇ ਨਿਜ਼ੀਊਲੈਂਡ 'ਚ ਖੜ੍ਹਾ ਹੋਇਆ ਵਿਵਾਦ
NEXT STORY