ਲਾਹੌਰ- ਆਸਟਰੇਲੀਆ ਨੇ ਪਾਕਿਸਤਾਨ ਵਿਰੁੱਧ ਤੀਜੇ ਅਤੇ ਆਖਰੀ ਟੈਸਟ ਮੈਚ ਦੇ ਲਈ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। ਇਕ ਵਾਰ ਫਿਰ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਢ ਨੂੰ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ। ਪਾਕਿਸਤਾਨ ਅਤੇ ਆਸਟਰੇਲੀਆ ਦੇ ਵਿਚਾਲੇ ਇਹ ਟੈਸਟ ਮੈਚ ਲਾਹੌਰ ਦੇ ਗਦਾਫੀ ਸਟੇਡੀਅਮ ਵਿਚ ਸੋਮਵਾਰ 21 ਮਾਰਚ ਤੋਂ ਖੇਡਿਆ ਜਾਵੇਗਾ। ਸੀਰੀਜ਼ ਦੇ ਸ਼ੁਰੂਆਤੀ 2 ਟੈਸਟ ਡਰਾਅ ਹੋ ਗਏ ਹਨ, ਜਿਸਦਾ ਅਰਥ ਹੈ ਕਿ ਲਾਹੌਰ ਵਿਚ ਜਿੱਤ ਆਸਟਰੇਲੀਆ ਦੀ ਉਪ-ਮਹਾਂਦੀਪ 'ਤੇ ਪਹਿਲੀ ਟੈਸਟ ਸੀਰੀਜ਼ ਜਿੱਤ 'ਤੇ ਮੋਹਰ ਲਗਾ ਸਕਦੀ ਹੈ ਕਿਉਂਕਿ ਉਨ੍ਹਾਂ ਨੇ 2011 ਵਿਚ ਸ਼੍ਰੀਲੰਕਾ ਨੂੰ 1-0 ਨਾਲ ਹਰਾਇਆ ਸੀ।
ਆਸਟਰੇਲੀਆਈ ਟੀਮ ਨੂੰ ਕਰਾਚੀ ਵਰਗੀ ਹੀ ਪਿੱਚ ਦੀ ਉਮੀਦ ਹੈ ਅਤੇ ਅਜਿਹੇ ਵਿਚ ਤੇਜ਼ ਗੇਂਦਬਾਜ਼ ਇਕ ਵਾਰ ਫਿਰ 28 ਸਾਲਾ ਲੈੱਗ ਸਪਿਨਰ ਮਿਸ਼ੇਲ ਸਵੇਪਸਨ ਦੇ ਕਾਰਨ ਟੀਮ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਏ ਜੋ ਫੈਸਲਾਕੁੰਨ ਟੈਸਟ ਵਿਚ ਨਾਥਨ ਲਿਓਨ ਦੇ ਨਾਲ ਹੋਣਗੇ। ਹੇਜ਼ਲਵੁੱਡ ਕੇਵਲ ਰਾਵਲਪਿੰਡੀ ਵਿਚ ਪਹਿਲਾ ਟੈਸਟ ਖੇਡੇ ਸਨ, ਜਿੱਥੇ ਉਹ ਦੋਵਾਂ ਪਾਰੀਆਂ ਵਿਚ ਵਿਕਟ ਹਾਸਲ ਨਹੀਂ ਕਰ ਸਕੇ। ਹੇਜ਼ਲਵੁੱਡ ਤੋਂ ਇਲਾਵਾ ਦੁਨੀਆ ਦੇ 10ਵੇਂ ਨੰਬਰ ਦੇ ਟੈਸਟ ਗੇਂਦਬਾਜ਼ ਏਸ਼ੇਜ਼ ਦੇ ਹੀਰੋ ਸਕਾਟ ਬੋਲੈਂਡ ਅਤੇ ਸਪਿਨਰ ਐਸ਼ਟਨ ਏਗਰ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ।
ਆਸਟਰੇਲੀਆ ਪਲੇਇੰਗ ਇਲੈਵਨ:-
ਡੇਵਿਡ ਵਾਰਨਰ, ਉਸਮਾਨ ਖਵਾਜ਼, ਮਾਰਨਸ ਲਾਬੂਸ਼ੇਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਕੈਮਰਨ ਗ੍ਰੀਨ, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਪੈਟ ਕਮਿੰਸ (ਕਪਤਾਨ), ਮਿਸ਼ੇਲ ਸਵੇਪਸਨ, ਨਾਥਨ ਲਿਓਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਲਕਾਰਾਜ ਨੂੰ ਹਰਾ ਕੇ ਸਾਲ ਦੀ 20ਵੀਂ ਜਿੱਤ ਦੇ ਨਾਲ ਫਾਈਨਲ 'ਚ ਪੁੱਜੇ ਨਡਾਲ
NEXT STORY