ਸ਼੍ਰੀਨਗਰ— ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਨੇਤਾ ਯਾਸੀਨ ਮਲਿਕ ਨੂੰ ਸ਼੍ਰੀਨਗਰ 'ਚ ਬੁੱਧਵਾਰ ਉਸ ਸਮੇਂ ਗ੍ਰਿ੍ਰਫਤਾਰ ਕਰ ਲਿਆ, ਜਦੋਂ ਉਹ ਇਕ ਰੈਲੀ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਸ਼ਮੀਰ 'ਚ ਇਕ ਪਾਸੇ ਭਾਰਤ ਸਰਕਾਰ ਹੀਲਿੰਗ ਟੱਚ ਦੀ ਗੱਲ ਕਰ ਰਹੀ ਹੈ ਅਤੇ ਦੂਜੇ ਪਾਸੇ ਲੋਕਾਂ 'ਤੇ ਆਲ ਆਉਟ ਦੇ ਨਾਮ 'ਤੇ ਜੁਲਮ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ 'ਤੇ ਜ਼ਬਰਦਸਤੀਆਂ ਕੀਤੀਆਂ ਗਈਆਂ ਹਨ ਅਤੇ ਹੁਣ ਕਸ਼ਮੀਰੀ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ।
ਮਲਿਕ ਨੇ ਕਿਹਾ ਹੈ ਕਿ ਦੇਸ਼ ਦੀ ਜੇਲਾਂ 'ਚ ਬੰਦ ਕਸ਼ਮੀਰੀ ਕੈਦੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਉਨ੍ਹਾਂ ਨੇ ਇਸ ਮੌਕੇ 'ਤੇ ਵਿਦੇਸ਼ ਮੰਤਰੀ ਨੂੰ ਇਕ ਓਪਨ ਲੈਟਰ ਵੀ ਲਿਖਿਆ ਹੈ। ਮਲਿਕ ਨੇ ਕਿਹਾ ਹੈ ਕਿ ਸਾਰੀ ਕੌਮਾਂ ਗੁਲਾਮ ਸੀ ਅਤੇ ਆਜ਼ਾਦ ਹੋਈ ਹੈ ਅਤੇ ਇਸ ਗੱਲ ਦਾ ਇਤਿਹਾਸ ਸਾਕਸ਼ੀ ਹੈ ਕਿ ਫੌਜੀ ਤਾਕਤ ਨਾਲ ਲੋਕਾਂ ਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ ਹੈ। ਮਲਿਕ ਦੀ ਗ੍ਰਿਫਤਾਰੀ ਦੇ ਸਮੇਂ ਲੋਕਾਂ ਨੇ ਆਜ਼ਾਦੀ ਦੇ ਪੱਖ 'ਚ ਨਾਅਰੇ ਵੀ ਲਗਾਏ।
ਕੁਮਾਰ ਵਿਸ਼ਵਾਸ ਨੇ ਅਪਣਾਏ ਬਗਾਵਤੀ ਤੇਵਰ
NEXT STORY