ਨਵੀਂ ਦਿੱਲੀ - ਵਿਦੇਸ਼ੀ ਸੇਵਾ ਦੇ ਸਾਬਕਾ ਅਧਿਕਾਰੀ ਯਸ਼ਵਰਧਨ ਕੁਮਾਰ ਸਿਨਹਾ ਨਵੇਂ ਮੁੱਖ ਸੂਚਨਾ ਕਮਿਸ਼ਨਰ (ਸੀ.ਆਈ.ਸੀ.) ਬਣਾਏ ਜਾਣਗੇ। ਬਿਮਲ ਜੁਲਕਾ ਦੇ ਸੇਵਾਮੁਕਤ ਹੋਣ ਤੋਂ ਬਾਅਦ 27 ਅਗਸਤ ਨੂੰ ਇਹ ਅਹੁਦਾ ਖਾਲੀ ਪਿਆ ਹੋਇਆ ਸੀ। ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਨੇ ਸਰਚ ਕਮੇਟੀ ਵੱਲੋਂ ਸੀਆਈਸੀ ਅਤੇ ਸੂਚਨਾ ਕਮਿਸ਼ਨਰਾਂ (ਆਈ.ਸੀ.) ਦੇ ਅਹੁਦਿਆਂ ਲਈ ਸ਼ਾਰਟਲਿਸਟ ਕੀਤੇ ਗਏ ਨਾਮਾਂ ਨੂੰ ਲੈ ਕੇ ਸਰਕਾਰ ਨੂੰ ਇੱਕ ਅਸਹਿਮਤੀ ਪੱਤਰ ਵੀ ਭੇਜਿਆ ਹੈ। ਲੋਕਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਚੋਣ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ ਦੀ ਕਮੀ ਦਾ ਦੋਸ਼ ਲਗਾਇਆ ਹੈ।
ਯਸ਼ਵਰਧਨ ਕੁਮਾਰ ਸਿਨਹਾ ਪਹਿਲਾਂ ਵੀ ਸੂਚਨਾ ਕਮਿਸ਼ਨਰ ਰਹਿ ਚੁੱਕੇ ਹਨ। ਯਸ਼ਵਰਧਨ ਕੁਮਾਰ ਸਿਨਹਾ 1981 ਬੈਚ ਦੇ ਭਾਰਤੀ ਵਿਦੇਸ਼ੀ ਸੇਵਾ ਦੇ ਅਧਿਕਾਰੀ ਸਨ। ਉਹ ਬ੍ਰਿਟੇਨ 'ਚ ਭਾਰਤ ਦੇ ਹਾਈ ਕਮਿਸ਼ਨਰ ਵੀ ਰਹਿ ਚੁੱਕੇ ਹਨ। ਕੇਂਦਰ ਛੇਤੀ ਹੀ ਕੇਂਦਰੀ ਸੂਚਨਾ ਕਮਿਸ਼ਨ 'ਚ ਹੋਰ ਖਾਲੀ ਅਹੁਦਿਆਂ ਨੂੰ ਭਰਨ ਦੀ ਵੀ ਸੰਭਾਵਨਾ ਹੈ। ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਲੋਕਸਭਾ 'ਚ ਵਿਰੋਧੀ ਧਿਰ ਦੇ ਨੇਤਾ ਸਹਿਤ ਉੱਚ-ਪੱਧਰੀ ਚੋਣ ਕਮੇਟੀ ਦੀ ਬੈਠਕ ਪਿਛਲੇ ਹਫ਼ਤੇ ਨਿਯੁਕਤੀਆਂ 'ਤੇ ਮੋਹਰ ਲਗਾਈ ਸੀ।
ਡਰੱਗਜ਼ ਫੰਡਿੰਗ 'ਚ ਕੇਰਲ CPI (M) ਸਕੱਤਰ ਦਾ ਬੇਟਾ ਗ੍ਰਿਫਤਾਰ
NEXT STORY