ਚੰਡੀਗੜ੍ਹ- ਅਗਲੇ ਪੂਰੇ ਸਾਲ 'ਚ ਹੋਣ ਵਾਲੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ। ਸਰਕਾਰ ਵਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਅਨੁਸਾਰ ਸਾਲ 2025 'ਚ ਕੁੱਲ 160 ਦਿਨ ਦੀ ਛੁੱਟੀ ਰਹੇਗੀ। ਇਸ 'ਚ 104 ਦਿਨ ਐਤਵਾਰ ਅਤੇ ਸ਼ਨੀਵਾਰ ਦੇ ਹਨ। ਇਸ ਕਲੰਡਰ 'ਚ ਕੁੱਲ 56 ਛੁੱਟੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ 'ਚ 25 ਗਜ਼ਟਿਡ ਛੁੱਟੀਆਂ ਦੇ ਨਾਲ ਹੀ 9 ਪਬਲਿਕ, 14 ਰਿਸਟ੍ਰਿਕਟੇਡ (ਪਾਬੰਦੀਸ਼ੁਦਾ) ਛੁੱਟੀਆਂ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰਿਆਣਾ ਸਰਕਾਰਾ ਵਲੋਂ ਕੁਝ ਵਿਸ਼ੇਸ਼ ਦਿਵਸ ਵੀ ਨੋਟੀਫਾਈ ਕੀਤੇ ਗਏ ਹਨ।
ਇਨ੍ਹਾਂ ਤਾਰੀਖ਼ਾਂ ਨੂੰ ਰਹੇਗੀ ਛੁੱਟੀ
ਹਰਿਆਣਾ ਸਰਕਾਰ ਦੇ ਕਲੰਡਰ ਅਨੁਸਾਰ 6 ਜਨਵਰੀ ਸ੍ਰੀ ਗੁਰੂ ਗੋਬਿੰਦ ਸਿੰਘ ਗੁਰਪੁਰਬ, 12 ਫਰਵਰੀ ਗੁਰੂ ਰਵਿਦਾਸ ਜਯੰਤੀ, 26 ਫਰਵਰੀ ਨੂੰ ਮਹਾਸ਼ਿਵਰਾਤਰੀ, 14 ਮਾਰਚ ਨੂੰ ਹੋਲੀ, 31 ਮਾਰਚ ਈਦ-ਉਲ-ਫਿਤਰ, 10 ਅਪ੍ਰੈਲ ਨੂੰ ਮਹਾਵੀਰ ਜਯੰਤੀ, 14 ਅਪ੍ਰੈਲ ਡਾ. ਬੀ. ਆਰ. ਅਬੰਡੇਕਰ ਜਯੰਤੀ, 29 ਅਪ੍ਰੈਲ ਨੂੰ ਪਰਸ਼ੂਰਾਮ ਜਯੰਤੀ, 30 ਅਪ੍ਰੈਲ ਨੂੰ ਅਕਸ਼ੈ ਤ੍ਰਿਤੀਆ, 29 ਮਈ ਨੂੰ ਮਹਾਰਾਣਾ ਪ੍ਰਤਾਪ ਜਯੰਤੀ, 11 ਜੂਨ ਨੂੰ ਸੰਤ ਕਬੀਰ ਜਯੰਤੀ, 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਬਲੀਦਾਨ ਦਿਵਸ, 15 ਅਗਸਤ ਨੂੰ ਆਜ਼ਾਦੀ ਦਿਹਾੜਾ, 22 ਸਤੰਬਰ ਨੂੰ ਮਹਾਰਾਜਾ ਅਗ੍ਰਸੇਨ ਜਯੰਤੀ, 23 ਸਤੰਬਰ ਨੂੰ ਸ਼ਹੀਦੀ ਦਿਵਸ/ਹਰਿਆਣਾ ਵਾਰ ਹਿਰੋਜ਼ ਬਲੀਦਾਨ ਦਿਵਸ, 2 ਅਕਤੂਬਰ ਨੂੰ ਮਹਾਤਮਾ ਗਾਂਧੀ ਜਯੰਤੀ/ਦੁਸਹਿਰਾ, 7 ਅਕਤੂਬਰ ਨੂੰ ਮਹਰਿਸ਼ੀ ਵਾਲਮੀਕਿ ਜਯੰਤੀ/ਮਹਾਰਾਜਾ ਅਜਮੀਢ ਜਯੰਤੀ, 20 ਅਕਤੂਬਰ ਨੂੰ ਦੀਵਾਲੀ, 22 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ, 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਗੁਰਪੁਰਬ ਅਤੇ 25 ਦਸੰਬਰ ਨੂੰ ਕ੍ਰਿਸਮਿਸ ਸ਼ਾਮਲ ਹੈ।
ਜਨਤਕ ਛੁੱਟੀਆਂ ਦੀ ਸੂਚੀ
ਇਸ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਨੂੰ ਪੈਣ ਵਾਲੇ ਤਿਉਹਾਰਾਂ ਨੂੰ ਜਨਤਕ ਛੁੱਟੀ ਦੀ ਸੂਚੀ 'ਚ ਸ਼ਾਮਲ ਨਹੀਂ ਕੀਤਾ ਗਿਆ। ਇਸ 'ਚ 26 ਜਨਵਰੀ ਨੂੰ ਗਣਤੰਤਰ ਦਿਵਸ, 2 ਫਰਵਰੀ ਨੂੰ ਬਸੰਤ ਪੰਚਮੀ, 23 ਮਾਰਚ ਨੂੰ ਸ਼ਹੀਦੀ ਦਿਵਸ/ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸ਼ਹੀਦੀ ਦਿਵਸ, 6 ਅਪ੍ਰੈਲ ਨੂੰ ਰਾਮਨੌਮੀ, 13 ਅਪ੍ਰੈਲ ਨੂੰ ਵਿਸਾਖੀ/ਛਠ ਪੂਜਾ, 7 ਜੂਨ ਨੂੰ ਈਦ-ਉਲ-ਜੁਹਾ (ਬਕਰੀਦ), 9 ਅਗਸਤ ਨੂੰ ਰੱਖੜੀ, 16 ਅਗਸਤ ਨੂੰ ਜਨਮ ਅਸ਼ਟਮੀ ਅਤੇ 1 ਨਵੰਬਰ ਨੂੰ ਹਰਿਆਣਾ ਦਿਵਸ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਨੇ ਭਾਰਤ ਦੇ ਸਾਬਕਾ PM ਮਨਮੋਹਨ ਸਿੰਘ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
NEXT STORY