ਨਵੀਂ ਦਿੱਲੀ— ਇਸ ਸਾਲ ਭਾਰਤੀ ਪਰਿਵਾਰਾਂ 'ਚ ਗ੍ਰਾਸਰੀ ਦੀ ਖਪਤ ਘਟੀ ਹੈ। ਇਸ ਬਾਰੇ ਕੀਤੀ ਗਈ ਇਕ ਸਟਡੀ 'ਚ ਇਹ ਜਾਣਕਾਰੀ ਮਿਲੀ ਹੈ। ਇਸ ਸਾਲ ਸਤੰਬਰ ਤੱਕ ਗ੍ਰਾਸਰੀ ਦੀ ਖਪਤ ਪਿਛਲੇ ਸਾਲ ਦੀ ਤੁਲਨਾ 'ਚ 5 ਕਿਲੋਗ੍ਰਾਮ ਤੱਕ ਘੱਟ ਰਹੀ ਹੈ। ਗਲੋਬਲ ਖਪਤਕਾਰ ਰਿਸਰਚ ਫਰਮ ਕੈਂਟਰ ਵਰਲਡ ਪੈਨਲ ਇਹ ਸਟਡੀ ਕੀਤੀ ਹੈ। ਕੈਂਟਰ ਦੇ ਸਾਊਥ ਏਸ਼ੀਆ ਐੱਮ.ਡੀ. ਕੇ. ਰਾਮਕ੍ਰਿਸ਼ਨਨ ਨੇ ਦੱਸਿਆ,''ਸਤੰਬਰ 2018 ਤੱਕ ਦੇ 12 ਮਹੀਨੇ 'ਚ ਭਾਰਤ 'ਚ ਗ੍ਰਾਸਰੀ ਦਾ ਔਸਤ ਉਪਭੋਗ 222 ਕਿਲੋਗ੍ਰਾਮ ਸੀ, ਜਦਕਿ ਸਾਲ 2019 ਦੀ ਇਸ ਮਿਆਦ 'ਚ ਇਹ 217 ਕਿਲੋਗ੍ਰਾਮ ਤੱਕ ਰਹਿ ਗਿਆ ਹੈ।'' ਜੇਕਰ ਖਰਚ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਲੋਕਾਂ ਦਾ ਗ੍ਰਾਸਰੀ 'ਤੇ ਔਸਤ ਖਰਚ 2 ਫੀਸਦੀ ਵਧਿਆ ਹੈ।
ਉਨ੍ਹਾਂ ਨੇ ਕਿਹਾ ਕਿ ਗ੍ਰਾਸਰੀ ਦੀ ਖਰੀਦਾਰੀ 'ਤੇ ਪਹਿਲਾਂ ਜਿੱਥੇ 14,724 ਰੁਪਏ ਦਾ ਖਰਚ ਸੀ, ਉੱਥੇ ਹੁਣ ਇਹ 2 ਫੀਸਦੀ ਵਧ ਕੇ 15,015 ਰੁਪਏ ਹੋ ਗਿਆ ਹੈ। ਜ਼ਿਆਦਾਤਰ ਕੰਪਨੀਆਂ ਨੇ ਸਾਲ 2018 'ਚ ਕਈ ਪ੍ਰਮੋਸ਼ਨਲ ਐਕਟੀਵਿਟੀ ਕੀਤੀਆਂ ਸਨ। ਕੀਮਤ 'ਚ ਕੋਈ ਤਬਦੀਲੀ ਕੀਤੇ ਬਿਨਾਂ ਪੈਕ ਦੇ ਸਾਈਜ਼ ਵਧਾਏ ਸਨ। ਕੰਪਨੀਆਂ ਦੇ ਇਹ ਕਦਮ ਸਾਲ 2019 'ਚ ਜਾਂ ਤਾਂ ਵਾਪਸ ਖਿੱਚ ਲਏ ਗਏ ਜਾਂ ਇਨ੍ਹਾਂ ਦਾ ਅਸਰ ਖਤਮ ਹੋ ਗਿਆ।
ਪਾਰਲੇ ਪ੍ਰੋਡਕਟਸ ਦੇ ਕੈਟੇਗਰੀ ਹੈੱਡ ਬੀ. ਕ੍ਰਿਸ਼ਨਰਾਵ ਨੇ ਕਿਹਾ,''ਜੇਕਰ ਅਸੀਂ ਪਿਛਲੇ ਦੋਹਾਂ ਸਾਲਾਂ 'ਚ ਪੈਕੇਟ ਵੇਚਣ ਦੀ ਗਿਣਤੀ ਇਕੋ ਜਿਹੀ ਰੱਖੀ, ਉਦੋਂ ਵੀ ਪਿਛਲੇ ਸਾਲ ਦਾ ਵਾਲੀਅਮ ਵਧ ਨਿਕਲੇਗਾ। ਪੈਕ ਦੀ ਕੀਮਤ ਵਧਾਏ ਬਿਨਾਂ ਵੱਡੇ ਸਾਈਜ਼ ਦਾ ਅਸਰ ਬੇਸ ਈਅਰ 'ਚ ਹੀ ਦਿੱਸੇਗਾ।'' ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਹੁਣ ਗਾਹਕ ਛੋਟੇ ਪੈਕ ਵੱਲ ਮੁੜੇ ਹੋਣ। ਇਸ ਦਾ ਅਸਰ ਵੀ ਵਾਲੀਅਮ ਗਰੋਥ 'ਤੇ ਪੈਂਦਾ ਹੈ। ਟਰੈਂਡ 'ਚ ਤਬਦੀਲੀ ਦੀਆਂ ਬਾਰੀਕੀਆਂ 'ਚ ਦੇਖੀਏ ਤਾਂ ਤੇਲ, ਚਾਹ, ਮਸਾਲੇ, ਸਨੈਕਸ ਅਤੇ ਆਟਾ ਵਰਗੇ ਪ੍ਰੋਡਕਟਸ ਦੇ ਮਾਮਲੇ 'ਚ ਗਾਹਕ ਬ੍ਰਾਂਡੈਡ ਪ੍ਰੋਡਕਟ ਵੱਲ ਸ਼ਿਫਟ ਹੋਏ ਹਨ। ਇਨ੍ਹਾਂ ਚੀਜ਼ਾਂ ਦੇ ਅਨ-ਬ੍ਰਾਂਡੈਡ ਪ੍ਰੋਡਕਟ ਦੀ ਵਿਕਰੀ 'ਚ 5 ਫੀਸਦੀ ਦੀ ਕਮੀ ਦਰਜ ਕੀਤੀ ਗਈ।
ਭਾਜਪਾ ਨੇਤਰੀ ਸੋਨਾਲੀ ਫੋਗਾਟ ਨਾਲ ਧੋਖਾਦੇਹੀ
NEXT STORY