ਨਵੀਂ ਦਿੱਲੀ- ਕਾਂਗਰਸ ਨੇ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਬੀ.ਐੱਸ. ਯੇਦੀਯੁਰੱਪਾ ਦੇ ਅਸਤੀਫ਼ਾ ਦੇਣ ਤੋਂ ਬਾਅਦ ਸੋਮਵਾਰ ਨੂੰ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਵਿੰਨ੍ਹਿਆ। ਕਾਂਗਰਸ ਨੇ ਦੋਸ਼ ਲਗਾਇਆ ਕਿ 'ਜ਼ਬਰਨ ਸੇਵਾਮੁਕਤੀ ਕਲੱਬ' 'ਚ ਸ਼ਾਮਲ ਕੀਤੇ ਗਏ ਯੇਦੀਯੁਰੱਪਾ ਪ੍ਰਧਾਨ ਮੰਤਰੀ ਮੋਦੀ ਦੇ 'ਸਭ ਤੋਂ ਤਾਜ਼ਾ ਸ਼ਿਕਾਰ' ਹਨ। ਪਾਰਟੀ ਜਨਰਲ ਸਕੱਤਰ ਅਤੇ ਕਰਨਾਟਕ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਇਹ ਦਾਅਵਾ ਵੀ ਕੀਤਾ ਕਿ ਚਿਹਰਾ ਬਦਲਣ ਨਾਲ ਕਰਨਾਟਕ 'ਚ ਭਾਜਪਾ ਦਾ 'ਭ੍ਰਿਸ਼ਟ ਚਰਿੱਤਰ' ਨਹੀਂ ਬਦਲਣ ਵਾਲਾ ਹੈ। ਉਨ੍ਹਾਂ ਨੇ ਟਵੀਟ ਕੀਤਾ,''ਸਿਰਫ਼ ਚਿਹਰਾ ਬਦਲਣ ਨਾਲ ਭਾਜਪਾ ਦਾ ਭ੍ਰਿਸ਼ਟ ਚਰਿੱਤਰ ਨਹੀਂ ਬਦਲਣ ਵਾਲਾ ਹੈ। ਸੱਚਾਈ ਇਹ ਹੈ ਕਿ ਮੋਦੀ ਜੀ ਆਦਤਨ ਸੀਨੀਅਰ ਭਾਜਪਾ ਨੇਤਾਵਾਂ ਨੂੰ ਅਪਮਾਨਤ ਕਰਦੇ ਹਨ ਅਤੇ ਉਨ੍ਹਾਂ ਨੂੰ ਇਤਿਹਾਸ ਦੇ ਕੂੜੇਦਾਨ 'ਚ ਪਾ ਦਿੰਦੇ ਹਨ।''
ਸੁਰਜੇਵਾਲਾ ਨੇ ਦਾਅਵਾ ਕੀਤਾ,''ਮੋਦੀ ਜੀ ਦਾ ਰਿਕਾਰਡ ਹੈ ਕਿ ਉਨ੍ਹਾਂ ਨੇ ਅਡਵਾਨੀ ਜੀ, ਮੁਰਲੀ ਮਨੋਹਰ ਜੋਸ਼ੀ ਜੀ, ਕੇਸ਼ੂਭਾਈ ਪਟੇਲ ਜੀ, ਸ਼ਾਂਤਾ ਕੁਮਾਰ ਜੀ, ਯਸ਼ਵੰਤ ਸਿਨਹਾ ਜੀ ਅਤੇ ਕਈ ਹੋਰ ਲੋਕਾਂ ਦੀ ਜ਼ਬਰਨ ਸੇਵਾਮੁਕਤੀ ਕਰਵਾਈ। ਮੋਦੀ ਜੀ ਦੇ ਸ਼ਿਕਾਰ ਭਾਜਪਾ ਨੇਤਾਵਾਂ 'ਚ ਸੁਮਿਤਰਾ ਮਹਾਜਨ, ਸੁਸ਼ਮਾ ਸਵਰਾਜ, ਉਮਾ ਭਾਰਤ, ਸੀ.ਪੀ. ਠਾਕੁਰ, ਏ.ਕੇ. ਪਟੇਲ, ਹਰੇਨ ਪਾਂਡਿਆ, ਹਰੀਨ ਪਾਠਕ ਅਤੇ ਕਲਿਆਣ ਸਿੰਘ ਵੀ ਹਨ। ਇਨ੍ਹਾਂ 'ਚੋਂ ਸਭ ਤੋਂ ਤਾਜ਼ਾ ਨਾਮ ਹਰਸ਼ਵਰਧਨ, ਰਵੀਸ਼ੰਕਰ ਪ੍ਰਸਾਦ ਅਤੇ ਸੁਸ਼ੀਲ ਮੋਦੀ ਦਾ ਹੈ।'' ਉਨ੍ਹਾਂ ਨੇ ਦੋਸ਼ ਲਗਾਇਆ,''ਅਸਤੀਫ਼ਾ ਦੇਣ ਲਈ ਆਦੇਸ਼ ਦੇ ਕੇ ਮੋਦੀ ਜੀ ਵਲੋਂ ਯੇਦੀਯੁਰੱਪਾ ਨੂੰ ਅਪਮਾਨਤ ਕੀਤਾ ਗਿਆ ਹੈ। ਉਹ ਮੋਦੀ ਜੀ ਦੇ ਸਭ ਤੋਂ ਤਾਜ਼ਾ ਸ਼ਿਕਾਰ ਹਨ ਅਤੇ 'ਜ਼ਬਰਨ ਸੇਵਾਮੁਕਤੀ ਕਲੱਬ' ਦੇ ਮੈਂਬਰ ਬਣੇ ਹਨ। ਅਸੀਂ ਜਾਣਦੇ ਹਾਂ ਕਿ ਹੁਣ ਭਾਜਪਾ ਦੇ ਵਿਧਾਇਕ ਨਹੀਂ, ਸਗੋਂ ਦਿੱਲੀ ਦਾ ਤਾਨਾਸ਼ਾਹੀ ਮੁੱਖ ਮੰਤਰੀ ਦਾ ਫ਼ੈਸਲਾ ਕਰਦਾ ਹੈ।''
ਇਹ ਵੀ ਪੜ੍ਹੋ : ਯੇਦੀਯੁਰੱਪਾ ਨੇ ਕਰਨਾਟਕ ਦੇ ਰਾਜਪਾਲ ਨੂੰ ਸੌਂਪਿਆ ਆਪਣਾ ਅਸਤੀਫ਼ਾ
ਦੱਸਣਯੋਗ ਹੈ ਕਿ ਬੀ.ਐੱਸ. ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਆਪਣਾ ਅਸਤੀਫ਼ਾ ਸੋਮਵਾਰ ਨੂੰ ਰਾਜਪਾਲ ਥਾਵਰਚੰਦ ਗਹਿਲੋਤ ਨੂੰ ਸੌਂਪ ਦਿੱਤਾ। ਯੇਦੀਯੁਰੱਪਾ ਨੇ ਰਾਜ ਭਵਨ 'ਚ ਗਹਿਲੋਤ ਨੂੰ ਅਸਤੀਫ਼ਾ ਸੌਂਪਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਤਿਆਗ ਪੱਤਰ ਸਵੀਕਾਰ ਕਰ ਲਿਆ ਗਿਆਹੈ। ਇਸ ਤੋਂ ਕੁਝ ਘੰਟੇ ਪਹਿਲਾਂ, ਭਾਜਪਾ ਦੇ 78 ਸਾਲਾ ਨੇਤਾ ਨੇ ਕਿਹਾ ਸੀ ਕਿ ਉਹ ਦੁਪਹਿਰ ਭੋਜਨ ਤੋਂ ਬਾਅਦ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦੇਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ, ਵਿਦੇਸ਼ ਯਾਤਰਾ ’ਤੇ ਲੱਗੀ ਰੋਕ
NEXT STORY