ਮੁੰਬਈ : ਬਾਲੀਵੁੱਡ ਦੇ ਦਮਦਾਰ ਅਦਾਕਾਰ ਰਣਦੀਪ ਹੁੱਡਾ ਇੱਕ ਵਾਰ ਫਿਰ ਆਪਣੇ ਵੱਖਰੇ ਅੰਦਾਜ਼ ਨਾਲ ਪਰਦੇ 'ਤੇ ਧਮਾਕਾ ਕਰਨ ਲਈ ਤਿਆਰ ਹਨ। ਸ਼ਰਧਾ ਕਪੂਰ ਨਾਲ ਆਪਣੀ ਆਉਣ ਵਾਲੀ ਫ਼ਿਲਮ 'ਈਥਾ' (Eatha) ਦੀ ਸ਼ੂਟਿੰਗ ਮੁਕੰਮਲ ਕਰਨ ਤੋਂ ਤੁਰੰਤ ਬਾਅਦ ਰਣਦੀਪ ਨੇ ਆਪਣੇ ਅਗਲੇ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਨਵੀਂ ਫ਼ਿਲਮ ਵਿੱਚ ਰਣਦੀਪ ਇੱਕ ਹਰਿਆਣਵੀ ਜਾਟ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਖ਼ਾਸ ਗੱਲ ਇਹ ਹੈ ਕਿ ਇਹ ਫ਼ਿਲਮ ਪੂਰੀ ਤਰ੍ਹਾਂ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ।
ਭਰਮਾਊ ਇਸ਼ਤਿਹਾਰਾਂ ਦਾ ਹੋਵੇਗਾ ਪਰਦਾਫਾਸ਼
ਫ਼ਿਲਮ ਦੀ ਕਹਾਣੀ ਸਮਾਜ ਵਿੱਚ ਫੈਲੇ ਉਨ੍ਹਾਂ ਭਰਮਾਊ (ਮਿਸਲੀਡਿੰਗ) ਇਸ਼ਤਿਹਾਰਾਂ ਦੀ ਸੱਚਾਈ ਨੂੰ ਉਜਾਗਰ ਕਰੇਗੀ, ਜੋ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਰਣਦੀਪ ਹੁੱਡਾ ਇਸ ਫ਼ਿਲਮ ਵਿੱਚ ਇੱਕ ਅਜਿਹੇ ਵਿਅਕਤੀ ਦਾ ਰੋਲ ਨਿਭਾਉਣਗੇ ਜੋ ਇਨ੍ਹਾਂ ਵਿਗਿਆਪਨਾਂ ਪਿੱਛੇ ਲੁਕੇ ਕਾਲੇ ਸੱਚ ਨਾਲ ਲੜਦਾ ਦਿਖਾਈ ਦੇਵੇਗਾ। ਅੰਜੀਤ ਭਟਨਾਗਰ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ਦੀ ਟੀਮ ਕਾਫ਼ੀ ਮਜ਼ਬੂਤ ਹੈ। ਇਸ ਪ੍ਰੋਜੈਕਟ ਵਿੱਚ ਪੰਜ ਨੈਸ਼ਨਲ ਐਵਾਰਡ ਜੇਤੂ ਮੈਂਬਰ ਸ਼ਾਮਲ ਹਨ, ਜੋ ਇਸ ਦੇ ਕੰਟੈਂਟ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣਗੇ। ਫ਼ਿਲਮ ਨੂੰ ਸਾਊਥ ਇੰਡਸਟਰੀ ਦੇ ਇੱਕ ਵੱਡੇ ਪ੍ਰੋਡਿਊਸਰ ਦਾ ਸਹਿਯੋਗ ਮਿਲਿਆ ਹੈ, ਜਿਸ ਕਾਰਨ ਇਸ ਨੂੰ ਵੱਡੇ ਪੱਧਰ 'ਤੇ ਰਿਲੀਜ਼ ਕਰਨ ਦੀ ਤਿਆਰੀ ਹੈ।
ਹਰਿਆਣਾ ਦੇ ਪਿੰਡਾਂ 'ਚ ਹੋਵੇਗੀ ਸ਼ੂਟਿੰਗ
ਫ਼ਿਲਮ ਦਾ ਪਹਿਲਾ ਸ਼ੈਡਿਊਲ ਸਫ਼ਲਤਾਪੂਰਵਕ ਪੂਰਾ ਹੋ ਚੁੱਕਾ ਹੈ। ਹੁਣ ਰਣਦੀਪ ਦੂਜੇ ਸ਼ੈਡਿਊਲ ਦੀ ਤਿਆਰੀ ਵਿੱਚ ਜੁਟ ਗਏ ਹਨ, ਜੋ ਮਾਰਚ ਦੇ ਅਖੀਰ ਵਿੱਚ ਹਰਿਆਣਾ ਦੇ ਪੇਂਡੂ ਇਲਾਕਿਆਂ ਵਿੱਚ ਸ਼ੁਰੂ ਹੋਵੇਗਾ। ਰਣਦੀਪ ਹੁੱਡਾ ਖ਼ੁਦ ਹਰਿਆਣਾ ਨਾਲ ਸਬੰਧ ਰੱਖਦੇ ਹਨ, ਇਸ ਲਈ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਉਹ ਇਸ ਕਿਰਦਾਰ ਨੂੰ ਪੂਰੀ ਸ਼ਿੱਦਤ ਅਤੇ ਦੇਸੀ ਅੰਦਾਜ਼ ਨਾਲ ਨਿਭਾਉਣਗੇ।
ਇਹ ਅਦਾਕਾਰ ਹੈ ਭਾਰਤੀ ਸਿੰਘ ਦੇ ਬਚਪਨ ਦਾ ਕ੍ਰਸ਼ ! ਕਾਮੇਡੀ ਕੁਈਨ ਨੇ ਖੁਦ ਕੀਤੀ ਖੁਲਾਸਾ
NEXT STORY