ਵਾਰਾਣਸੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ 54ਵੇਂ ਜਨਮ ਦਿਨ ਮੌਕੇ ਧਾਰਮਿਕ ਨਗਰੀ ਕਾਸ਼ੀ 'ਚ ਹਰੁਆ ਸਥਿਤ 51 ਫੁੱਟ ਉੱਚੀ ਹਨੂੰਮਾਨ ਜੀ ਦੀ ਮੂਰਤੀ ਵਾਲੇ ਸ਼੍ਰੀ ਵਰਦ ਅੰਜਨੇਯ ਮੰਦਰ 'ਚ ਆਰਤੀ ਕੀਤੀ। ਵਿਸ਼ਵ ਵਾਤਾਵਰਣ ਦਿਵਸ ਮੌਕੇ ਬੂਟੇ ਵੀ ਲਗਾਏ। ਵਰਦ ਅੰਜਨੇਯ ਮੰਦਰ 'ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਵਿਸ਼ੇਸ਼ ਪੂਜਾ ਕੀਤੀ ਗਈ।
ਰੁੱਖ ਲਗਾਉਣ ਦੇ ਨਾਲ ਮੁੱਖ ਮੰਤਰੀ ਦੀਆਂ ਯੋਜਨਾਵਾਂ ਨੂੰ ਅੱਗੇ ਵਧਾਉਣ ਦਾ ਸੰਕਲਪ ਵੀ ਲਿਆ ਗਿਆ। ਰਾਮ ਗੋਪਾਲ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜੀ ਦੇ ਸਵਸਥ ਅਤੇ ਲੰਬੀ ਉਮਰ ਦੀ ਕਾਮਨਾ ਹਨੂੰਮਾਨ ਜੀ ਤੋਂ ਕੀਤੀ ਗਈ। ਨਾਲ ਹੀ 54 ਕਿਲੋ ਲੱਡੂ ਵਾਲੇ ਕੇਕ ਨੂੰ ਵੀ ਕੱਟਿਆ ਗਿਆ। ਇਸ ਮੌਕੇ 54 ਬੂਟੇ ਲਗਾਏ ਗਏ, ਜਿਨ੍ਹਾਂ 'ਚ ਸਿੰਦੂਰ, ਬੋਹੜ, ਤੁਲਸੀ, ਨਿੰਮ ਸਮੇਤ ਹਨੂੰਮਾਨ ਜੀ ਨੂੰ ਪ੍ਰਿਯ ਹੋਰ ਰੁਖ ਸ਼ਾਮਲ ਹਨ। ਪ੍ਰੋਗਰਾਮ 'ਚ 31 ਜੁਲਾਈ ਤੱਕ 5400 ਰੁੱਖ ਲਗਾਉਣ ਦਾ ਸੰਕਲਪ ਵੀ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੋਨ ਮਹਿੰਗਾ ਹੋਇਆ ਜਾਂ ਸਸਤਾ, RBI ਗਵਰਨਰ ਨੇ MPC ਮੀਟਿੰਗ 'ਚ ਦਿੱਤੀ ਪੂਰੀ ਜਾਣਕਾਰੀ
NEXT STORY