ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਓਨਾਵ ਦੀ ਪੀੜਤ ਕੁੜੀ ਦੀ ਲਾਸ਼ ਮਿਲਣ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਸੂਬੇ 'ਚ ਔਰਤਾਂ 'ਤੇ ਅੱਤਿਆਚਾਰ 'ਤੇ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਰ ਮੁੱਖ ਮੰਤਰੀ ਸਿਰਫ਼ ਝੂਠੇ ਦਾਅਵਿਆਂ 'ਚ ਹੀ ਰੁਝੇ ਰਹਿੰਦੇ ਹਨ। ਵਾਡਰਾ ਨੇ ਸ਼ਨੀਵਾਰ ਨੂੰ ਕਿਹਾ,''ਓਨਾਵ 'ਚ ਜੋ ਵਾਪਰਿਆ, ਉਹ ਉੱਤਰ ਪ੍ਰਦੇਸ਼ 'ਚ ਨਵਾਂ ਨਹੀਂ ਹੈ। ਇਕ ਦਲਿਤ ਕੁੜੀ ਦੀ ਮਾਂ ਆਪਣੀ ਧੀ ਦਾ ਪਤਾ ਲਗਾਉਣ ਲਈ ਦਫ਼ਤਰਾਂ ਦੇ ਚੱਕਰ ਕੱਟਦੀ ਰਹੀ, ਅੰਤ 'ਚ ਉਸ ਨੂੰ ਆਪਣੀ ਧੀ ਦੀ ਲਾਸ਼ ਮਿਲੀ।
ਭਾਜਪਾ ਨੂੰ ਇਸ ਮੁੱਦੇ 'ਤੇ ਰਾਜਨੀਤੀ ਕਰਨ ਦੀ ਬਜਾਏ ਜਵਾਬ ਦੇਣਾ ਚਾਹੀਦਾ ਕਿ ਪ੍ਰਸ਼ਾਸਨ ਕਿਉਂ ਉਸ ਮਾਂ ਜਨਵਰੀ ਤੋਂ ਦੌੜਾਉਂਦਾ ਰਿਹਾ। ਕਿਸੇ ਨੇ ਇਸ ਧੀ ਦੀ ਮਾਂ ਦੀ ਗੁਹਾਰ ਨਹੀਂ ਸੁਣੀ।'' ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ,''ਯੋਗੀ ਜੀ ਤੁਸੀਂ ਆਪਣੇ ਭਾਸ਼ਣਾਂ 'ਚ ਕਾਨੂੰਨ ਵਿਵਸਥਾ ਦੀ ਗੱਲ ਕਰਨਾ ਛੱਡ ਦਿਓ। ਤੁਹਾਡੇ ਪ੍ਰਸ਼ਾਸਨ 'ਚ ਔਰਤਾਂ ਨੂੰ ਨਿਆਂ ਲਈ ਦਰ-ਦਰ ਭਟਕਣਾ ਪੈਂਦਾ ਹੈ, ਔਰਤਾਂ 'ਤੇ ਅੱਤਿਆਚਾਰ ਹੋਣ 'ਤੇ ਉਨ੍ਹਾਂ ਦੀ ਆਵਾਜ਼ ਸੁਣੀ ਹੀ ਨਹੀਂ ਜਾਂਦੀ, ਅੱਤਿਆਚਾਰ ਕਰ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਤੁਸੀਂ ਝੂਠੇ ਦਾਅਵਿਆਂ 'ਚ ਰੁਝੇ ਰਹਿੰਦੇ ਹੋ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹੈਰਾਨੀਜਨਕ! 50 ਸਾਲਾਂ ’ਚ ਪਹਿਲੀ ਵਾਰ 31 ਹਜ਼ਾਰ ਰੁਪਏ ’ਚ ਵਿਕਿਆ ਅੰਬਾਂ ਦਾ ਟੋਕਰਾ
NEXT STORY