ਨਵੀਂ ਦਿੱਲੀ (ਭਾਸ਼ਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਵਾਲੇ ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦੀ ਸ਼ਲਾਘਾ ਕਰਦੇ ਹੋਏ ਲਿਖਿਆ ਕਿ ਉਸਦੀ ਦ੍ਰਿੜ੍ਹ ਸ਼ੈਲੀ ਟੈਸਟ ਕ੍ਰਿਕਟ ਦੀ ਖੂਬਸੂਰਤੀ ਦੀ ਯਾਦ ਦਿਵਾਉਂਦੀ ਸੀ। ਪੁਜਾਰਾ ਨੇ ਪਿਛਲੇ ਐਤਵਾਰ ਨੂੰ ਆਪਣੇ 103 ਟੈਸਟ ਮੈਚਾਂ ਦੇ ਸ਼ਾਨਦਾਰ ਕਰੀਅਰ ਦਾ ਅੰਤ ਕਰਦੇ ਹੋਏ ਸੰਨਿਆਸ ਦਾ ਐਲਾਨ ਕੀਤਾ ਸੀ। ਮੋਦੀ ਨੇ ਪੁਜਾਰਾ ਨੂੰ ਇਕ ਪੱਤਰ ਲਿਖਿਆ, ‘‘ਇਕ ਯੁੱਗ ਵਿਚ ਜਦੋਂ ਕ੍ਰਿਕਟ ਦੇ ਛੋਟੇ ਫਾਰਮੈਟਾਂ ਦਾ ਦਬਦਬਾ ਸੀ, ਤੁਸੀਂ ਸਾਨੂੰ ਖੇਡ ਦੇ ਲੰਬੇ ਫਾਰਮੈੱਟ ਦੀ ਸੁੰਦਰਤਾ ਦੀ ਯਾਦ ਦਿਵਾਉਂਦੇ ਸੀ। ਤੁਹਾਡੇ ਅਟੁੱਟ ਸਬਰ ਅਤੇ ਲੰਬੇ ਸਮੇਂ ਤੱਕ ਇਕਾਗਰਤਾ ਨਾਲ ਬੱਲੇਬਾਜ਼ੀ ਕਰਨ ਦੀ ਯੋਗਤਾ ਨੇ ਤੁਹਾਨੂੰ ਭਾਰਤੀ ਬੱਲੇਬਾਜ਼ੀ ਕ੍ਰਮ ਦਾ ਥੰਮ੍ਹ ਬਣਾਇਆ।’’
ਭਾਰਤ ਲਈ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੇ ਇਸ ਸਾਬਕਾ ਬੱਲੇਬਾਜ਼ ਨੇ ਪੱਤਰ ਦੀ ਕਾਪੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਤੇ ਪ੍ਰਧਾਨ ਮੰਤਰੀ ਨੂੰ ਉਸਦੇ ਗਰਮਜੋਸ਼ੀ ਭਰੇ ਸ਼ਬਦਾਂ ਲਈ ਧੰਨਵਾਦ ਦਿੱਤਾ।
SCO ਸੰਮੇਲਨ 2025: ਤਿਆਨਜਿਨ 'ਚ ਕੂਟਨੀਤੀ ਦਾ ਨਵਾਂ ਅਧਿਆਏ, ਇੱਕੋ ਪਲੇਟਫਾਰਮ 'ਤੇ ਮੋਦੀ, ਪੁਤਿਨ ਤੇ ਜਿਨਪਿੰਗ
NEXT STORY