ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਨੌਜਵਾਨ ਪੀੜ੍ਹੀ ਪੂਰੇ ਜੋਸ਼ ਨਾਲ ਸਮਾਜ ਸੇਵਾ ਦੇ ਕੰਮ ਵਿਚ ਲੱਗੀ ਹੋਈ ਹੈ। ਨੌਜਵਾਨਾਂ ਦਾ ਸਮਾਜਿਕ ਕਾਰਜਾਂ ਵਿਚ ਸਮਰਪਣ ਉਨ੍ਹਾਂ ਨੂੰ ਸਿਖਰ ’ਤੇ ਲੈ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਪੰਜਾਬ ਕੇਸਰੀ’ ਗਰੁੱਪ ਜਲੰਧਰ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਨੇ ਕੀਤਾ। ਉਹ 24ਵੇਂ ਉੱਨਤ ਭਾਰਤ ਸੇਵਾਸ਼੍ਰੀ ਐਵਾਰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸਨ। ਮਾਤਾ ਮਨਤਾਰੀ ਦੇਵੀ ਚੈਰੀਟੇਬਲ ਟਰੱਸਟ ਅਤੇ ਉੱਨਤ ਭਾਰਤ ਸੰਗਠਨ ਟਰੱਸਟ ਦੀ ਸਰਪ੍ਰਸਤੀ ਹੇਠ ਸ਼ਨੀਵਾਰ ਨੂੰ ਕਾਂਸਟੀਚਿਊਸ਼ਨ ਕਲੱਬ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਸ਼੍ਰੀ ਵਿਜੇ ਚੋਪੜਾ ਨੇ ਵੱਖ-ਵੱਖ ਸ਼੍ਰੇਣੀਆਂ ਵਿਚ ਚੁਣੇ ਗਏ ਲੋਕਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ਵਿਚ ਸਕੂਲੀ ਬੱਚਿਆਂ ਨੇ ਦੇਸ਼ ਭਗਤੀ, ਲੋਕ ਕਲਾ ਅਤੇ ਸੱਭਿਆਚਾਰ ’ਤੇ ਆਧਾਰਿਤ ਵੱਖ-ਵੱਖ ਨਾਚ ਅਤੇ ਯੋਗਾ ਪੇਸ਼ ਕੀਤਾ। ਇਸ ਦੌਰਾਨ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਟਰੱਸਟ ਦੇ ਪ੍ਰਧਾਨ ਡਾ. ਸੁਸ਼ਮਾ ਨਾਥ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਭਾਰਤ ਪ੍ਰੇਮ ਨੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੰਘਰਸ਼ ਕੀਤਾ ਅਤੇ ਉਨ੍ਹਾਂ ਨੂੰ ਸਾਕਾਰ ਕੀਤਾ। ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਸੰਸਥਾ ਉਨ੍ਹਾਂ ਦੇ ਨਕਸ਼ੇ-ਕਦਮਾਂ ’ਤੇ ਚੱਲ ਰਹੀ ਹੈ ਅਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕਰਦੀ ਹੈ। ਇਸ ਮੌਕੇ ਬ੍ਰਹਮਰਿਸ਼ੀ ਗੌਰੀਸ਼ੰਕਰਾਚਾਰੀਆ ਮਹਾਰਾਜ, ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਜੀਵ ਸੂਦ, ਪ੍ਰੋਗਰਾਮ ਦੇ ਸਰਪ੍ਰਸਤ ਡਾ. ਐੱਸ. ਐੱਮ. ਰਹੇਜਾ, ਰਮੇਸ਼ ਛਾਬੜਾ, ਜੈ ਗੋਵਿੰਦ ਪਾਂਡੇ, ਭੂਪੇਂਦਰ ਕੌਸ਼ਿਕ, ਪੰਕਜ ਕੌਸ਼ਿਕ, ਵਰਿੰਦਰ ਸ਼ਰਮਾ, ਰੀਵਾ ਸੂਦ, ਪਿਰਮਲ ਸਿੰਘ, ਐਡਵੋਕੇਟ ਅਜੇ, ਐਡਵੋਕੇਟ ਸੁਚੇਤਾ, ਪੱਤਰਕਾਰ ਗਿਰੀਸ਼ ਚੰਦ ਸ਼ਰਮਾ, ਮੂਲਚੰਦ ਹਸਪਤਾਲ ਦੇ ਡਾਕਟਰ ਐੱਚ. ਕੇ. ਚੋਪੜਾ ਆਦਿ ਮੁੱਖ ਤੌਰ ’ਤੇ ਹਾਜ਼ਰ ਸਨ। ਪ੍ਰੋਗਰਾਮ ਦਾ ਸੰਚਾਲਨ ਭਾਰਤ ਪ੍ਰੇਮ ਦੇ ਪੁੱਤਰ ਅਤੇ ਟਰੱਸਟ ਦੇ ਯੂਥ ਪ੍ਰਧਾਨ ਅਖਿਲ ਨਾਥ ਨੇ ਕੀਤਾ। ਪ੍ਰੋਗਰਾਮ ਦੌਰਾਨ ਭਾਰਤ ਪ੍ਰੇਮ ਦੀ ਬੇਟੀ ਸੁਚੇਤਾ ਵਿਸ਼ੇਸ਼ ਤੌਰ ’ਤੇ ਮੌਜੂਦ ਸੀ।
ਇਨ੍ਹਾਂ ਨੂੰ ਮਿਲਿਆ ਸਨਮਾਨ
ਟਰੱਸਟ ਨੇ ਡਾ. ਐੱਚ. ਐੱਸ. ਰਾਵਤ ਅਤੇ ਨਲਿਨੀ ਕੇ. ਮਿਸ਼ਰਾ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਉਨ੍ਹਾਂ ਦੇ ਕੰਮ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ ਕੀਤਾ, ਜੋ ਉਨ੍ਹਾਂ ਦੇ ਪੁੱਤਰ ਹੇਮੰਤ ਮਿਸ਼ਰਾ ਨੇ ਸਵੀਕਾਰ ਕੀਤਾ। ਰਾਜ ਸਭਾ ਵਿਚ ਸੁਰੱਖਿਆ ਵਿਭਾਗ ਨਾਲ ਜੁੜੇ ਜੋਗਿੰਦਰ ਸਿੰਘ ਸਿਮਰ ਨੂੰ ਪ੍ਰਸ਼ਾਸਨਿਕ ਰਤਨ ਐਵਾਰਡ, ਭਾਰਤੀ ਕਿਸਾਨ ਯੂਨੀਅਨ (ਯੂ. ਪੀ.) ਦੀ ਸੂਬਾ ਪ੍ਰਧਾਨ ਆਯੂਸ਼ੀ ਸਿੰਘ ਨੂੰ ਯੂਥ ਆਈਕਨ ਐਵਾਰਡ ਦਿੱਤਾ ਗਿਆ। ਪੁਣੇ ਦੀ ਮਹਿਲਾ ਉਦਯੋਗਪਤੀ ਸਪਨਾ ਕਾਕੜੇ, ਵਾਤਾਵਰਣ ਕਾਰਕੁੰਨ ਮੁਹੰਮਦ ਰਫੀਕ, ਟੀ. ਵੀ. ਐਂਕਰ ਸ੍ਰਿਸ਼ਟੀ ਸ਼ੁਕਲਾ ਨੂੰ ਵੀ ਐਵਾਰਡ ਦਿੱਤੇ ਗਏ। ਇਨੋਵੇਸ਼ਨ ਦੇ ਖੇਤਰ ਵਿਚ ਹਰਿਆਣਾ ਦੀ ਡਰੋਨ ਪਾਇਲਟ ਕੁਮਾਰੀ ਨਿਸ਼ਾ ਅਤੇ ਰਾਜਸਥਾਨ ਦੇ ਐੱਸ. ਈ. ਆਰ. ਐੱਲ. ਇੰਸਟੀਚਿਊਟ ਦੀ ਡਾ. ਸੁਨੀਤਾ ਮਹਾਵਰ ਨੂੰ ਐਵਾਰਡ ਦਿੱਤਾ ਗਿਆ। ਡਾ. ਸ਼ਸ਼ੀ ਬਾਲਾ, ਡਾ. ਅਸ਼ੀਸ਼ ਕਸ਼ਯਪ ਨੂੰ ਚਿਕਿਤਸਾ ਰਤਨ ਪੁਰਸਕਾਰ, ਪੱਤਰਕਾਰੀ ਰਤਨ ਪੁਰਸਕਾਰ ਉੱਤਰਾਖੰਡ ਦੇ ਪੱਤਰਕਾਰਾਂ ਚੰਦਰਸ਼ੇਖਰ ਜੋਸ਼ੀ, ਮਹਾਵੀਰ ਮੋਦੀ, ਸੁਨੀਲ ਕੁਮਾਰ ਜਾਂਗੜਾ, ਪ੍ਰਭਾਤ ਸ਼ਰਮਾ ਨੂੰ ਦਿੱਤਾ ਗਿਆ | ਡਾ. ਰਾਹੁਲ ਮਿਸ਼ਰਾ ਤੇ ਲਵਰਾਜ ਇੱਸਰ ਨੂੰ ਸਿੱਖਿਆ ਰਤਨ ਐਵਾਰਡ ਦਿੱਤਾ ਗਿਆ। ਵਿਧੀ ਸਨਮਾਨ ਐਡਵੋਕੇਟ ਨਿਤੀਸ਼ ਜੈਨ, ਐਡਵੋਕੇਟ ਓ. ਪੀ. ਸ਼ਰਮਾ, ਐਡਵੋਕੇਟ ਲਲਿਤ ਸ਼ਰਮਾ, ਐਡਵੋਕੇਟ ਪ੍ਰਦੀਪ ਆਰੀਆ ਨੂੰ ਦਿੱਤਾ ਗਿਆ। ਸਮਾਜ ਸੇਵਕ ਦੀਪਕ ਸ਼ਰਮਾ, ਓ. ਪੀ. ਢੋਢਿਆਲ, ਮਹਾਦੇਵ ਸੈਨਾ ਦੇ ਪ੍ਰਧਾਨ ਪੰਕਜ ਨੰਦਾ, ਵਿਜੇ ਕ੍ਰਿਸ਼ਨ ਪਾਂਡੇ (ਹਿੰਦੂ ਮਹਾਸਭਾ ਦੇ ਸੂਬਾ ਪ੍ਰਧਾਨ), ਆਚਾਰੀਆ ਸ਼ੈਲੇਸ਼ ਤਿਵਾੜੀ, ਯੋਗਾਚਾਰੀਆ ਸੁਦਰਸ਼ਨਾਚਾਰੀਆ ਮਹਾਰਾਜ ਅਤੇ ਉਨ੍ਹਾਂ ਦੇ ਯੋਗਾ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਡਾ. ਸਮਪ੍ਰੀਤ ਬਰੂਆ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ, ਡਾ. ਚਾਰੂ ਕਾਲੜਾ ਨੂੰ ਵਾਤਾਵਰਣ ਦੇ ਖੇਤਰ ਵਿਚ ਸਨਮਾਨਿਤ ਕੀਤਾ ਗਿਆ। ਸਮਾਜ ਰਤਨ ਸੇਵਾਸ਼੍ਰੀ ਐਵਾਰਡ ਪੰਜਾਬ ਦੀ ਡਿੰਪਲ ਸੂਰੀ, ਜਲੰਧਰ ਪੰਜਾਬ ਦੇ ਸ਼ਿਵ ਭਗਤ ਅਤੇ ਰਿਚਾ ਜੈਨ ਨੂੰ ਦਿੱਤਾ ਗਿਆ।
'ਗੁੱਡੀਆਂ' ਫੜਨਗੀਆਂ ਆਦਮਖੋਰ ਬਘਿਆੜ!
NEXT STORY