ਕਰਨਾਲ– ਜਰਮਨੀ ਤੋਂ ਆਪਣੇ ਪੁੱਤਰ ਨੂੰ ਵੇਖਣ ਅਤੇ ਮਿਲਣ ਆਏ ਕਰਨਾਲ ਜ਼ਿਲ੍ਹੇ ਦੇ ਨੌਜਵਾਨ ਵਰਿੰਦਰ ਦੀ ਸੜਕ ਦੁਰਘਟਨਾ ’ਚ ਮੌਤ ਹੋ ਗਈ ਹੈ। ਵਰਿੰਦਰ ਊਰਫ ਬੂਟਾ (30) ਪਿੰਡ ਉਮਰੀ ਦਾ ਰਹਿਣ ਵਾਲਾ ਸੀ ਅਤੇ ਜਿਮ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਪਿੰਡ ਭਾਦਸੋਂ ਨੇੜੇ ਪਹੁੰਚਿਆ ਤਾਂ ਉਸਦੀ ਬਾਈਕ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਬਾਈਕ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਦੌੜ ਗਿਆ ਪਰ ਉਸਦੀ ਕਾਰ ਦਾ ਨੰਬਰ ਟ੍ਰੈਸ ਹੋ ਗਿਆ ਹੈ।
ਇਹ ਵੀ ਪੜ੍ਹੋ– ਹੈੱਡ ਕਾਂਸਟੇਬਲ ਪਤਨੀ ਦਾ ਕਤਲ ਕਰਕੇ ਪਤੀ ਨੇ ਕੀਤੀ ਖ਼ੁਦਕੁਸ਼ੀ
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਵਰਿੰਦਰ ਪਿਛਲੇ 10 ਸਾਲਾਂ ਤੋਂ ਜਰਮਨੀ ’ਚ ਰਹਿੰਦਾ ਸੀ, ਜਿਸਦੇ ਘਰ ਪੁੱਤਰ ਨੇ ਜਨਮ ਲਿਆ ਹੈ ਅਤੇ ਉਹ ਕੁਝ ਦਿਨ ਪਹਿਲਾਂ ਆਪਣੇ ਪੁੱਤਰ ਨੂੰ ਵੇਖਣ ਆਇਆ ਸੀ। ਉਹ ਜਿਮ ਤੋਂ ਘਰ ਵਾਪਸ ਆ ਰਿਹਾ ਸੀ ਕਿ ਉਸਦੀ ਬਾਈਕ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ– ਹਾਈ ਕੋਰਟ ਦਾ ਵੱਡਾ ਫ਼ੈਸਲਾ: ਵਟਸਐਪ ਗਰੁੱਪ ’ਚ ਇਤਰਾਜ਼ਯੋਗ ਪੋਸਟ ਲਈ ਐਡਮਿਨ ਨਹੀਂ ਹੋਣਗੇ ਜ਼ਿੰਮੇਵਾਰ
ਗੁਰੂਗ੍ਰਾਮ 'ਚ ਸਾਬਕਾ ਕੌਂਸਲਰ ਅਤੇ ਉਨ੍ਹਾਂ ਦੇ ਵੱਡੇ ਭਰਾ ਨੂੰ ਹਮਲਾਵਰਾਂ ਨੇ ਮਾਰੀਆਂ 30 ਗੋਲੀਆਂ
NEXT STORY