ਮਲਪੁਰਮ (ਵਾਰਤਾ)- ਕੇਰਲ 'ਚ ਮੰਜੇਰੀ ਬਾਲ ਜਿਨਸੀ ਅਪਰਾਧ ਸੁਰੱਖਿਆ (ਪੋਕਸੋ) ਅਦਾਲਤ ਨੇ ਸੋਮਵਾਰ ਨੂੰ ਇਕ ਨੌਜਵਾਨ ਨੂੰ 2019 'ਚ ਆਪਣੀ 12 ਸਾਲਾ ਭੈਣ ਨਾਲ ਜਬਰ ਜ਼ਿਨਾਹ ਕਰਨ ਅਤੇ ਉਸ ਨੂੰ ਗਰਭਵਤੀ ਕਰਨ ਦੇ ਜ਼ੁਰਮ 'ਚ 123 ਸਾਲ ਕੈਦ ਦੀ ਸਜ਼ਾ ਸੁਣਾਈ। ਜੱਜ ਏ.ਐੱਮ. ਅਸ਼ਰਫ਼ ਨੇ ਉਸ 'ਤੇ ਕੁੱਲ 7 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਅਤੇ ਜੁਰਮਾਨੇ ਦੀ ਰਾਸ਼ੀ ਪੀੜਤਾ ਦੇ ਕਲਿਆਣ ਲਈ ਸੌਂਪੀ ਜਾਵੇਗੀ, ਜੋ ਤਿਰੁਵਨੰਤਪੁਰਮ ਦੇ ਇਕ ਸ਼ੈਲਟਰ ਹੋਮ 'ਚ ਰਹਿ ਰਹੀ ਹੈ।
ਇਹ ਵੀ ਪੜ੍ਹੋ : ਹਾਏ ਤੌਬਾ ! ਭੈਣ-ਭਰਾ ਨੇ ਆਪਸ 'ਚ ਕਰਵਾਇਆ ਵਿਆਹ, ਵਜ੍ਹਾ ਜਾਣ ਉੱਡ ਜਾਣਗੇ ਹੋਸ਼
ਘਟਨਾ ਉਦੋਂ ਸਾਹਮਣੇ ਆਈ ਜਦੋਂ ਪੀੜਤਾ ਪੇਟ ਦਰਦ ਕਾਰਨ ਹਸਪਤਾਲ ਪਹੁੰਚੀ ਅਤੇ ਮੈਡੀਕਲ ਜਾਂਚ ਦੌਰਾਨ ਪਤਾ ਲੱਗਾ ਕਿ ਉਹ ਗਰਭਵਤੀ ਹੈ। ਬਾਅਦ 'ਚ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ। ਅਦਾਲਤ ਨੇ ਡੀ.ਐੱਨ.ਏ. ਰਿਪੋਰਟ ਦੀ ਜਾਂਚ ਕੀਤੀ ਅਤੇ ਦੋਸ਼ੀ ਨੂੰ ਵੱਖ-ਵੱਖ ਧਾਰਾਵਾਂ ਦੇ ਅਧੀਨ 123 ਸਾਲ ਦੀ ਸਜ਼ਾ ਸੁਣਾਈ। ਇਹ ਘਟਨਾ 2019 'ਚ ਉਨ੍ਹਾਂ ਦੇ ਘਰ ਹੋਈ ਸੀ। ਦੋਸ਼ੀ ਮਾਂ ਅਤੇ ਚਾਚਾ ਹਾਲਾਂਕਿ ਮਾਮਲੇ ਦੀ ਸੁਣਵਾਈ ਦੌਰਾਨ ਆਪਣੇ ਪਹਿਲੇ ਦੇ ਬਿਆਨ ਤੋਂ ਮੁਕਰ ਗਏ ਸਨ ਪਰ ਅਦਾਲਤ ਨੇ ਇਸਤਗਾਸਾ ਪੱਖ ਵਲੋਂ ਪੇਸ਼ ਵਿਗਿਆਨੀ ਸਬੂਤ ਅਤੇ ਦਸਤਾਵੇਜ਼ਾਂ ਨੂੰ ਧਿਆਨ 'ਚ ਰੱਖਿਆ। ਇਸ ਵਿਚ ਜਦੋਂ ਅਦਾਲਤ ਨੇ ਸਜ਼ਾ ਸੁਣਾਈ ਤਾਂ ਨੌਜਵਾਨ ਨੇ ਇਸ ਨੂੰ ਸੁਣਿਆ ਅਤੇ ਜੇਬ 'ਚ ਰੱਖੇ ਬਲੇਡ ਨਾਲ ਆਪਣੇ ਸਰੀਰ ਨੂੰ ਵੱਢ ਲਿਆ, ਜਿਸ ਨਾਲ ਉਹ ਮਾਮੂਲੀ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ ਚੋਣਾਂ: ਸ਼ੁਰੂਆਤੀ ਰੁਝਾਨਾਂ 'ਚ NC-ਕਾਂਗਰਸ ਗਠਜੋੜ 46 ਸੀਟਾਂ ਨਾਲ ਅੱਗੇ
NEXT STORY