ਹਾਥਰਸ- ਭੈਣ-ਭਰਾ ਵਲੋਂ ਆਪਸ 'ਚ ਵਿਆਹ ਕਰਵਾਉਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਨੇ ਇਕ ਸਮੂਹਿਕ ਵਿਆਹ ਸਮਾਰੋਹ 'ਚ ਇਕ-ਦੂਜੇ ਨਾਲ ਵਿਆਹ ਕਰਵਾਇਆ। ਉਨ੍ਹਾਂ ਨਾਲ ਕਈ ਹੋਰ ਜੋੜਿਆਂ ਨੇ ਵੀ 7 ਫੇਰੇ ਲਏ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਸਾਹਮਣੇ ਆਇਆ ਹੈ। ਦਰਅਸਲ ਸਮੂਹਿਕ ਵਿਆਹ ਯੋਜਨਾ ਦੇ ਅਧੀਨ ਸਰਕਾਰੀ ਲਾਭ ਪ੍ਰਾਪਤ ਕਰਨ ਲਈ ਸ਼ਖ਼ਸ ਨੇ ਆਪਣੀ ਹੀ ਭੈਣ ਨਾਲ ਵਿਆਹ ਕਰ ਲਿਆ। ਜਦੋਂ ਸਥਾਨਕ ਲੋਕਾਂ ਨੂੰ ਸ਼ਖ਼ਸ ਦੀ ਇਸ ਕਰਤੂਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ। ਦੂਜੇ ਪਾਸੇ ਮਾਮਲੇ ਦੀ ਜਾਣਕਾਰੀ ਤੋਂ ਬਾਅਦ ਸਥਾਨਕ ਐੱਸ.ਡੀ.ਐੱਮ. ਨੇ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ।
ਜਾਂਚ 'ਚ ਸਾਹਮਣੇ ਆਇਆ ਕਿ ਸਮੂਹਿਕ ਵਿਆਹ ਸਮਾਗਮ 'ਚ ਕਈ ਅਜਿਹੇ ਜੋੜੇ ਸਨ ਜੋ ਪਹਿਲਾਂ ਹੀ ਵਿਆਹੇ ਹੋਏ ਸਨ ਪਰ ਉਨ੍ਹਾਂ ਨੇ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਤਹਿਤ ਮਿਲਣ ਵਾਲੇ ਲਾਭ ਲੈਣ ਲਈ ਦੁਬਾਰਾ ਵਿਆਹ ਕਰਵਾ ਲਿਆ। ਦਰਅਸਲ, ਇਸ ਸਕੀਮ ਤਹਿਤ ਲਾੜੀ ਦੇ ਬੈਂਕ ਖਾਤੇ 'ਚ 35,000 ਰੁਪਏ, ਜੋੜੇ ਲਈ ਜ਼ਰੂਰੀ ਵਸਤਾਂ ਲਈ 10,000 ਰੁਪਏ ਅਤੇ ਵਿਆਹ ਸਮਾਗਮ ਲਈ 6,000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ। ਕਈ ਮੀਡੀਆ ਰਿਪੋਰਟਾਂ ਮੁਤਾਬਕ ਸਿਕੰਦਰਾਰਾਵ ਦੇ 2 ਵਿਆਹੇ ਜੋੜਿਆਂ ਨੇ ਕਮਿਊਨਿਟੀ ਮੈਰਿਜ ਸਕੀਮ ਤਹਿਤ ਦੁਬਾਰਾ ਵਿਆਹ ਕੀਤਾ ਸੀ। ਰਿਪੋਰਟਾਂ ਅਨੁਸਾਰ ਇਕ ਸਰਕਾਰੀ ਮੁਲਾਜ਼ਮ ਨੇ ਵਿੱਤੀ ਲਾਭ ਲਈ ਇਸ ਸਕੀਮ ਦਾ ਲਾਭ ਲੈਣ ਲਈ ਇਨ੍ਹਾਂ ਫਰਜ਼ੀ ਵਿਆਹਾਂ ਦੀ ਯੋਜਨਾ ਬਣਾਈ। ਸਕੀਮ ਦਾ ਲਾਭ ਲੈਣ ਲਈ ਕਥਿਤ ਤੌਰ 'ਤੇ ਇਕ-ਦੂਜੇ ਨਾਲ ਵਿਆਹ ਕਰਵਾਉਣ ਵਾਲੇ ਭਰਾ-ਭੈਣ ਦੀ ਸ਼ਿਕਾਇਤ 'ਤੇ ਐੱਸ.ਐੱਮ.ਡੀ. ਵੇਦ ਸਿੰਘ ਚੌਹਾਨ ਨੇ ਇਸ ਦੀ ਵਿਸਤ੍ਰਿਤ ਜਾਂਚ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਸਮੂਹਿਕ ਵਿਆਹ ਪ੍ਰੋਗਰਾਮ 'ਚ 217 ਜੋੜਿਆਂ ਨੇ ਸੱਤ ਫੇਰੇ ਲਏ। ਇਹ ਸਮਾਰੋਹ 15 ਦਸੰਬਰ 2023 ਨੂੰ ਹਾਥਰਸ 'ਚ ਆਯੋਜਿਤ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
4 ਦਿਨਾਂ ਲਈ ਸ਼ਰਾਬ ਦੇ ਠੇਕੇ ਰਹਿਣਗੇ ਬੰਦ, ਜਾਰੀ ਹੋਈ LIST
NEXT STORY