ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਗੁਨਾ ਜ਼ਿਲ੍ਹੇ 'ਚ ਵੀਰਵਾਰ ਸਵੇਰੇ ਇਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਜਾ ਟਕਰਾਈ, ਜਿਸ ਕਾਰਨ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਤੇ 3 ਹੋਰ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਦਿੰਦੇ ਹੋਏ ਮਿਆਨਾ ਦੇ ਥਾਣਾ ਇੰਚਾਰਜ ਗੋਪਾਲ ਚੌਬੇ ਨੇ ਦੱਸਿਆ ਕਿ ਨੌਜਵਾਨ ਗੁਨਾ ਜ਼ਿਲ੍ਹੇ ਦੇ ਮਾਵਨ ਤੋਂ ਇਕ ਵਿਆਹ ਤੋਂ ਸ਼ਿਵਪੁਰੀ ਜ਼ਿਲ੍ਹੇ ਦੇ ਰਿਜੌਦਾ ਪਿੰਡ ਵਾਪਸ ਆ ਰਹੇ ਸਨ।
ਇਸ ਦੌਰਾਨ ਸੜਕ 'ਤੇ ਉਨ੍ਹਾਂ ਦੀ ਕਾਰ ਸਾਹਮਣੇ ਇਕ ਆਵਾਰਾ ਪਸ਼ੂ ਆ ਗਿਆ ਤੇ ਉਸ ਨੂੰ ਬਚਾਉਂਦੇ ਹੋਏ ਕਾਰ ਡਿਵਾਈਡਰ 'ਚ ਜਾ ਵੱਜੀ। ਟੱਕਰ ਮਗਰੋਂ ਕਾਰ ਪਲਟ ਗਈ, ਜਿਸ ਕਾਰਨ ਕਾਰ 'ਚ ਸਵਾਰ ਗੋਵਿੰਦ ਰਘੂਵੰਸ਼ੀ (28), ਸੋਨੂੰ ਰਘੂਵੰਸ਼ੀ (35), ਵੀਰੂ ਕੁਸ਼ਵਾਹ (24) ਤੇ ਹਿਤੇਸ਼ ਬੈਰਾਗੀ (24) ਦੀ ਦਰਦਨਾਕ ਮੌਤ ਹੋ ਗਈ।
ਇਹ ਵੀ ਪੜ੍ਹੋ- ਮੰਗਣੀ ਤੋਂ ਹਫ਼ਤਾ ਬਾਅਦ ਹੀ ਨੌਜਵਾਨ ਨੇ Live ਆ ਕੇ ਵੀਡੀਓ 'ਚ ਲਿਆ ਦੋਸਤਾਂ ਦਾ ਨਾਂ, ਤੇ ਫ਼ਿਰ...
ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ ਹੈ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਭੋਪਾਲ ਰੈਫ਼ਰ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੇਵਾਮੁਕਤ ਹੁੰਦੇ ਹੀ ਇਸ IAS ਅਧਿਕਾਰੀ ਨੇ ਮੰਗੀ ਮੁਆਫ਼ੀ, ਸੋਸ਼ਲ ਮੀਡੀਆ 'ਤੇ ਪੋਸਟ ਵਾਇਰਲ
NEXT STORY