ਸ਼੍ਰੀਨਗਰ— ਸ਼ਨੀਵਾਰ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ 'ਚ ਪੱਥਰਬਾਜ਼ਾਂ ਨੇ ਪੁਲਸ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਜਮ ਕੇ ਪਥਰਾਅ ਕੀਤਾ। ਇਸ ਦੌਰਾਨ ਇਕ ਪੁਲਸਕਰਮੀ ਵੀ ਜ਼ਖਮੀ ਹੋ ਗਿਆ। ਸੂਤਰਾਂ ਮੁਤਾਬਕ ਮੁਰਾਨ ਵੱਲ ਜਾ ਰਹੀ ਪੁਲਸ ਦੀ ਇਕ ਪਾਰਟੀ ਨੂੰ ਕੰਗਨ ਪਿੰਡ 'ਚ ਵਿਅਕਤੀਆਂ ਨੂੰ ਆਪਣਾ ਨਿਸ਼ਾਨਾਂ ਬਣਾਇਆ। ਪਥਰਾਅ 'ਚ ਜ਼ਖਮੀ ਹੋਇਆ ਪੁਲਸਕਰਮੀ ਡ੍ਰਾਈਵਰ ਹੈ ਅਤੇ ਉਸ ਦੀ ਪਛਾਣ ਸ਼ਹਿਨਸ਼ਾਹ ਦੇ ਰੂਪ 'ਚ ਹੋਈ ਹੈ। ਉਸ ਦੇ ਸਿਰ 'ਚ ਪੱਥਰ ਲੱਗਿਆ ਹੈ, ਜਿਸ ਨਾਲ ਉਸ ਨੂੰ ਕਾਫੀ ਸੱਟ ਲੱਗੀ ਹੈ। ਜ਼ਖਮੀ ਪੁਲਸਕਰਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਹੁਣ ਨਹੀਂ ਲਗਾਉਣੇ ਪੈਣਗੇ ਦਫਤਰਾਂ ਦੇ ਚੱਕਰ, ਘਰ ਬੈਠੇ ਮਿਲਣਗੀਆਂ ਸਰਕਾਰੀ ਸੇਵਾਵਾਂ
NEXT STORY