ਮੇਵਾਤ— ਮੇਵਾਤ ਦੇ ਲੁਹਿੰਗਾ ਕਲਾਂ ਪਿੰਡ 'ਚ ਇਕ ਨੌਜਵਾਨ ਨੇ ਆਪਣੇ ਵਿਆਹ ਦੇ ਕਾਰਡ 'ਤੇ 'ਵੋਟ ਫਾਰ ਕਾਂਗਰਸ' ਲਿਖਵਾਇਆ ਹੈ, ਜੋ ਪੂਰੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਇਲਾਕੇ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਨੌਜਵਾਨ ਨੇ ਆਪਣੇ ਵਿਆਹ ਦੇ ਕਾਰਡ 'ਤੇ ਸਿਆਸੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ।
ਜਾਣਕਾਰੀ ਮੁਤਾਬਕ ਲਹਿੰਗਾ ਕਲਾ ਨਿਵਾਸੀ ਜਾਹੁਲ ਹਕ (24 ਸਾਲ) ਦਾ ਵਿਆਹ ਅਲਵਰ (ਰਾਜਸਥਾਨ) ਦੇ ਅਕਲੀਮਪੁਰ ਪਿੰਡ ਦੀ ਇਰਸ਼ਾਨਾ ਨਾਲ 27 ਜੂਨ, 2018 ਨੂੰ ਹੋਈ। ਜਾਹੁਲ ਨੇ ਆਪਣੇ ਪਿਤਾ ਜਾਨ ਮੁਹੰਮਦ ਨੂੰ ਖਾਸ ਤੌਰ 'ਤੇ ਕਿਹਾ ਸੀ ਕਿ ਉਹ ਵਿਆਹ ਦੇ ਕਾਰਡ 'ਤੇ 'ਵੋਟ ਫਾਰ ਕਾਂਗਰਸ' ਜ਼ਰੂਰ ਲਿਖਵਾਏ। ਜਾਹੁਲ ਨੇ ਦੱਸਿਆ ਕਿ ਜਦੋਂ ਕਾਂਗਰਸ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਐਲਾਨ ਕੀਤਾ ਹੈ, ਉਦੋਂ ਤੋਂ ਉਹ ਉਨ੍ਹਾਂ ਦਾ ਪ੍ਰਸ਼ੰਸਕ ਹੋ ਗਿਆ। ਰਾਹੁਲ ਨੇ ਗੁਜਰਾਤ ਚੋਣਾਂ ਤੋਂ ਪਹਿਲਾਂ ਦੇਸ਼ ਦੀ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਜਦੋਂ ਕਾਂਗਰਸ ਸੱਤਾ 'ਚ ਸੀ ਤਾਂ ਉਨ੍ਹਾਂ ਦੇ ਨੇਤਾਵਾਂ 'ਚ ਘਮੰਡ ਆ ਗਿਆ ਸੀ ਅਤੇ ਉਹ ਆਮ ਜਨਤਾ ਤੋਂ ਦੂਰ ਹੋ ਗਏ। ਇਸ ਕਾਰਨ ਲੋਕ ਕਾਂਗਰਸ ਤੋਂ ਦੂਰ ਚਲੇ ਗਏ।
ਜਾਹੁਲ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਆਪਣੀ ਪਾਰਟੀ ਅਤੇ ਨੇਤਾਵਾਂ ਦੀ ਗਲਤੀ ਮੰਨਣ ਅਤੇ ਜਨਰਲ ਨਾਲ ਮਿਲਣ 'ਤੇ ਉਹ ਕਾਫੀ ਪ੍ਰਭਾਵਿਤ ਹੋਏ ਹਨ। ਇਸ ਕਾਰਨ ਉਨ੍ਹਾਂ ਨੇ ਕਾਂਗਰਸ ਦਾ ਪ੍ਰਚਾਰ ਕਰਨ ਲਈ ਵਿਆਹ ਦੇ ਕਾਰਡ 'ਤੇ 'ਵੋਟ ਫਾਰ ਕਾਂਗਰਸ' ਲਿਖ ਕੇ ਲੋਕਾਂ ਤੋਂ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ 'ਚ ਉਹ ਕਾਂਗਰਸ ਨੂੰ ਵੋਟ ਦੇਣ।
J&K 'ਚ ਹਿਜ਼ਬੁਲ ਤੇ ਜੈਸ਼ ਨੇ ਸੁਰੱਖਿਆ ਬਲਾਂ ਵਿਰੁੱਧ ਬੱਚਿਆਂ ਦੀ ਕੀਤੀ ਵਰਤੋਂ : ਸੰਯੁਕਤ ਰਾਸ਼ਟਰ
NEXT STORY