ਸਾਂਬਾ—ਜੰਮੂ ਦੇ ਗੁਡਾ ਸਲਾਥੀਆ ਤੋਂ ਨੌਜਵਾਨਾਂ ਨੇ ਤਿਰੰਗਾ ਯਾਤਰਾ ਕੱਢੀ ਅਤੇ ਇਸ ਮੌਕੇ 'ਤੇ ਉਨ੍ਹਾਂ ਨੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕੀਤਾ। ਗੁਡਾ ਸਲਾਥੀਆ 'ਚ ਸ਼ਹੀਦੀ ਸਮਾਰਕ 'ਤੇ ਨਮਨ ਤੋਂ ਬਾਅਦ ਸ਼ੁਰੂ ਹੋਈ ਇਹ ਤਿਰੰਗਾ ਯਾਤਰਾ ਬ੍ਰਿਗੇਡੀਅਰ ਰਾਜਿੰਦਰ ਸਿੰਘ ਪਾਰਕ (ਬਗੁਨਾ) ਸਮੈਲਪੁਰ, ਵਿਜੇਪੁਰ, ਜਖੂ, ਰਾਇਆ, ਬਗੋੜੀ, ਸੁਚਾਨੀ ਮੀਨ ਸਰਕਾਰ ਆਦਿ ਪਿੰਡਾਂ ਤੋਂ ਹੁੰਦੀ ਹੋਈ ਬੜੀ ਬ੍ਰਹਮਣਾ ਪਹੁੰਚੀ। ਇਸ ਦੌਰਾਨ ਹੱਥਾਂ 'ਚ ਤਿਰੰਗੇ ਲੈ ਕੇ ਸੈਕੜੇ ਨੌਜਵਾਨਾਂ ਨੇ ਇਸ 'ਚ ਯਾਤਰਾ 'ਚ ਭਾਗ ਲਿਆ ਅਤੇ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਦੇ ਨਾਅਰੇ ਵੀ ਲਗਾਏ।
ਨੌਜਵਾਨਾਂ ਨੇ ਇਸ ਦੌਰਾਨ ਜਵਾਨਾਂ ਦੀ ਸ਼ਹਾਦਤ 'ਤੇ ਰੋਸ ਪ੍ਰਗਟ ਕੀਤਾ ਅਤੇ ਕਿਹਾ ਹੈ ਕਿ ਆਏ ਦਿਨ ਦੇਸ਼ ਦੇ ਵੀਰ ਜਵਾਨ ਦੇਸ਼ ਦੀ ਸੁਰੱਖਿਆ ਲਈ ਆਪਣਾ ਬਲੀਦਾਨ ਦੇ ਰਹੇ ਹਨ ਪਰ ਆਖਿਰ ਕਦੋ ਤੱਕ ਦੇਸ਼ਵਾਸੀ ਆਪਣੇ ਜਾਂਬਾਜਾਂ ਨੂੰ ਤਿਰੰਗੇ 'ਚ ਲਪੇਟ ਕੇ ਘਰਾਂ 'ਚ ਆਉਂਦੇ ਦੇਖਦੇ ਰਹਿਣਗੇ। ਨੌਜਵਾਨਾਂ ਨੇ ਕਿਹਾ ਹੈ ਕਿ ਸਰਕਾਰ ਹੁਣ ਕੁਝ ਠੋਸ ਕਦਮ ਚੁੱਕੇ ਅਤੇ ਦੇਸ਼ ਦੇ ਦੁਸ਼ਮਨਾਂ ਨੂੰ ਕਰਾਰਾ ਜਵਾਬ ਦੇਵੇ ਤਾਂ ਕਿ ਦੇਸ਼ ਦੇ ਜਵਾਨ ਇਸ ਤਰ੍ਹਾਂ ਸ਼ਹੀਦ ਨਾ ਹੋਣ।
ਜੀਂਦ : ਪੈਸਿਆਂ ਦਾ ਲਾਲਚ ਦੇ ਕੇ ਨਾਬਾਲਗ ਬੱਚੀ ਨਾਲ ਕੀਤਾ ਰੇਪ
NEXT STORY