ਪ੍ਰਯਾਗਰਾਜ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਧਮਕੀ ਦੇਣ ਦੇ ਦੋਸ਼ 'ਚ ਪੁਲਸ ਨੇ ਇਕ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 170 ਦੇ ਅਧੀਨ ਚਾਲਾਨ ਕੀਤਾ। ਪੁਲਸ ਡਿਪਟੀ ਕਮਿਸ਼ਨਰ ਅਭਿਸ਼ੇਕ ਭਾਰਤੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਸ਼ੀ ਨੌਜਵਾਨ ਅਨਿਰੁਧ ਪਾਂਡੇ ਨੇ ਪੁੱਛ-ਗਿੱਛ 'ਚ ਦੱਸਿਆ ਕਿ ਉਸ ਨੇ ਪ੍ਰਸਿੱਧੀ ਪਾਉਣ ਲਈ 'ਐਕਸ' 'ਤੇ ਇਕ ਪੋਸਟ ਕੀਤਾ ਸੀ ਅਤੇ ਇਸ ਲਈ ਯੂ-ਟਿਊਬ 'ਤੇ ਕਈ ਵੀਡੀਓ ਦੇਖੇ ਸਨ।
ਭਾਰਤੀ ਨੇ ਦੱਸਿਆ ਕਿ ਸਰਾਏਇਨਾਯਤ ਥਾਣੇ ਅਧੀਨ ਅਮਰਸਾਪੁਰ ਮਲਾਵਾ ਬੁਜ਼ੁਰਗ ਪਿੰਡ ਦਾ ਵਾਸੀ ਅਨਿਰੁਧ ਐੱਲ.ਐੱਲ.ਬੀ. ਪਹਿਲੇ ਸਾਲ ਦਾ ਵਿਦਿਆਰਥੀ ਹੈ ਅਤੇ ਉਸ ਨੇ ਬੀਤੇ ਦਿਨ 'ਐਕਸ' 'ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਅਤੇ ਸਰਵਿਲਾਂਸ ਟੀਮ ਤੁਰੰਤ ਹਰਕਤ 'ਚ ਆਈ ਅਤੇ ਬੁੱਧਵਾਰ ਦੇਰ ਰਾਤ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 170 ਦੇ ਅਧੀਨ ਉਸ ਦਾ ਚਾਲਾਨ ਕੀਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕ੍ਰਾਈਮ ਬ੍ਰਾਂਚ ਵਲੋਂ ਕਿਡਨੀ ਰੈਕੇਟ ਦਾ ਪਰਦਾਫਾਸ਼, 5 ਸੂਬਿਆਂ 'ਚ ਫੈਲੇ ਗਰੁੱਪ ਦੇ 8 ਮੁਲਜ਼ਮ ਗ੍ਰਿਫ਼ਤਾਰ
NEXT STORY