ਪੁਰੀ (ਭਾਸ਼ਾ)- ਸ਼੍ਰੀ ਜਗਨਨਾਥ ਮੰਦਰ ਦੇ ਗਰਭਗ੍ਰਹਿ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾਉਣ ਦੇ ਦੋਸ਼ 'ਚ 23 ਸਾਲਾ ਬੰਗਲਾਦੇਸ਼ੀ ਯੂ-ਟਿਊਬਰ (ਯੂ-ਟਿਊਬ 'ਤੇ ਵੀਡੀਓ ਅਪਲੋਡ ਕਰਨ ਵਾਲਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਦਰ ਦੇ ਅੰਦਰ ਕੈਮਰੇ ਦਾ ਇਸਤੇਮਾਲ ਬੈਨ ਹੈ। ਅਧਿਕਾਰੀ ਨੇ ਦੱਸਿਆ ਕਿ ਇਕ ਸਥਾਨਕ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ।
ਇਕ ਹਫ਼ਤੇ ਪਹਿਲਾਂ ਦੋਸ਼ੀ ਆਕਾਸ਼ ਚੌਧਰੀ ਵਲੋਂ ਫੇਸਬੁੱਕ 'ਤੇ ਅਪਲੋਡ ਕੀਤੀਆਂ ਗਈਆਂ ਤਸਵੀਰਾਂ ਕੁਝ ਹੀ ਸਮੇਂ ਬਾਅਦ ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਸਾਰਿਤ ਹੋ ਗਈਆਂ ਸਨ, ਜਿਸ ਕਾਰਨ 12ਵੀਂ ਸਦੀ ਦੇ ਇਸ ਮੰਦਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ। ਅਧਿਕਾਰੀ ਨੇ ਦੱਸਿਆ ਕਿ ਮੰਦਰ ਪ੍ਰਸ਼ਾਸਨ ਨੇ ਇੱਥੇ ਸਿੰਘ ਦੁਆਰ ਥਾਣੇ 'ਚ ਬੰਗਲਾਦੇਸ਼ ਦੇ ਸਿਲਹਟ ਖੇਤਰ ਵਾਸੀ ਚੌਧਰੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ। ਵਰਿੰਦਾਵਨ ਲਈ ਰਵਾਨਾ ਹੋ ਚੁੱਕੇ ਚੌਧਰੀ ਨੂੰ ਪੁਲਸ ਨੇ ਵਾਪਸ ਬੁਲਾਇਆ, ਜਿਸ ਤੋਂ ਬਾਅਦ ਉਹ ਸੋਮਵਾਰ ਨੂੰ ਪੁਰੀ ਪਰਤ ਆਇਆ। ਚੌਧਰੀ ਖ਼ਿਲਾਫ਼ ਨਿਯਮਾਂ ਦੀ ਉਲੰਘਣਾ ਕਰ ਕੇ ਗਰਭਗ੍ਰਹਿ ਦੀਆਂ ਤਸਵੀਰਾਂ ਖਿੱਚਣ ਅਤੇ ਫੇਸਬੁੱਕ 'ਤੇ ਪਾਉਣ ਦੇ ਦੋਸ਼ 'ਚ ਸ਼੍ਰੀ ਜਗਨਨਾਥ ਮੰਦਰ ਐਕਟ 1954 ਅਤੇ ਆਈ.ਟੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਉਸ ਦਾ ਫ਼ੋਨ ਅਤੇ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ। ਬਾਅਦ 'ਚ ਇਕ ਸਥਾਨਕ ਅਦਾਲਤ ਵਲੋਂ ਨੌਜਵਾਨ ਨੂੰ ਜ਼ਮਾਨਤ ਮਿਲ ਗਈ।
ਸ਼ਰਧਾ ਕਤਲਕਾਂਡ: ਦੋਸ਼ੀ ਆਫਤਾਬ ਦਾ ਇਸ ਤਾਰੀਖ਼ ਨੂੰ ਹੋਵੇਗਾ ਨਾਰਕੋ ਟੈਸਟ, ਪੁਲਸ ਨੂੰ ਕੋਰਟ ਤੋਂ ਮਿਲੀ ਇਜਾਜ਼ਤ
NEXT STORY